ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 20794 ਮਾਮਲੇ ਦਰਜ, 4 ਮੌਤਾਂ

ਨਿਊ ਸਾਊਥ ਵੇਲਜ਼ ਰਾਜ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੇ ਤਾਜ਼ਾ ਆਂਕੜੇ ਜਾਰੀ ਕਰਦਿਆਂ ਕਿਹਾ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 20794 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 4 ਮੌਤਾਂ ਦੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਰਾਜ ਵਿੱਚ ਹਸਪਤਾਲਾਂ ਅੰਦਰ ਕਰੋਨਾ ਦੇ ਮਰੀਜ਼ਾਂ ਦੀ ਤਾਦਾਦ ਵੱਧਣੀ ਸ਼ੁਰੂ ਹੋ ਗਈ ਹੈ ਅਤੇ ਮੌਜੂਦਾ ਸਮੇਂ ਵਿੱਚ 1204 ਕਰੋਨਾ ਮਰੀਜ਼, ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ 95 ਆਈ.ਸੀ.ਯੂ. ਵਿੱਚ ਹਨ ਅਤੇ 25 ਵੈਂਟੀਲੇਟਰਾਂ ਉਪਰ ਹਨ।

ਬੀਤੀ ਰਾਤ ਜਿਹੜੇ 4 ਵਿਅਕਤੀ ਕਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ, ਉਨ੍ਹਾਂ ਵਿੱਚੋਂ 2 ਤਾਂ 70ਵਿਆਂ ਸਾਲਾਂ ਵਿੱਚ ਸਨ, ਇੱਕ 80ਵਿਆਂ ਅਤੇ 90ਵਿਆਂ (ਮਹਿਲਾ ਜੋ ਕਿ ਪੱਛਮੀ ਸਿਡਨੀ ਦੇ ਬੋਲਟਨ ਕਲਾਰਡ ਕੈਬਰਿਨੀ ਏਜਡ ਕੇਅਰ ਫਸਿਲਿਟੀ ਵੈਸਟਮੀਡ, ਵਿੱਖੇ ਰਹਿੰਦੀ ਸੀ) ਸਾਲਾਂ ਵਿੱਚ ਸੀ। ਇਨ੍ਹਾਂ ਵਿੱਚੋਂ 3 ਨੂੰ ਕਰੋਨਾ ਵੈਕਸੀਨ ਦੀਆਂ 2 ਡੋਜ਼ਾਂ ਲੱਗੀਆਂ ਹੋਈਆਂ ਸਨ ਅਤੇ ਇੱਕ ਨੂੰ 3 ਡੋਜ਼ਾਂ ਲੱਗੀਆਂ ਸਨ।
ਜ਼ਿਕਰਯੋਗ ਹੈ ਕਿ, ਜਦੋਂ ਦੀ ਇਹ ਬਿਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਹੁ਼ਣ ਤੱਕ ਰਾਜ ਭਰ ਵਿੱਚ ਕਰੋਨਾ ਕਾਰਨ 248,875 ਲੋਕ ਇਸਤੋਂ ਪ੍ਰਭਾਵਿਤ ਹੋ ਚੁਕੇ ਹਨ।

Install Punjabi Akhbar App

Install
×