ਨਿਊ ਸਾਊਥ ਵੇਲਜ਼ ਅੰਦਰ 100 ਡਾਲਰਾਂ ਦੀ ਵਾਊਚਰ ਸਕੀਮ ਦੇ ਟ੍ਰਾਇਲ ਦੀ ਸ਼ੁਰੂਆਤ ਸਿਡਨੀ ਸੀ.ਬੀ.ਡੀ. ਅਤੇ ਨਾਰਦਰਨ ਬੀਚਾਂ ਤੋਂ

(ਦ ਏਜ ਮੁਤਾਬਿਕ) ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਐਲਾਨੀ ਗਈ ਸਕੀਮ, ਜਿਸ ਦੇ ਤਹਿਤ ਰਾਜ ਦੇ ਵਸਨੀਕਾਂ ਨੂੰ 25-25 ਡਾਲਰਾਂ ਦੇ ਚਾਰ ਕੂਪਨ ਦਿੱਤੇ ਜਾਣੇ ਹਨ ਅਤੇ ਇਹ ਕੂਪਨ ਉਨ੍ਹਾਂ ਨੇ ਪੱਬਾਂ, ਬਾਰਾਂ, ਰੈਸਟੋਰੈਂਟਾਂ, ਥਿਏਟਰ, ਮਨੋਰੰਜਨ ਦੀਆਂ ਥਾਵਾਂ ਆਦਿ ਉਪਰ ਜਾ ਕੇ ਖਰਚ ਕਰਨੇ ਹਨ, ਦੀ ਸ਼ੁਰੂਆਤ ਸਿਡਨੀ ਸੀ.ਬੀ.ਡੀ. ਤੋਂ ਕਰ ਦਿੱਤੀ ਗਈ ਹੈ ਅਤੇ ਇਸ ਦੇ ਟ੍ਰਾਇਲ ਵਾਲੇ ਇਸ ਪੜਾਅ ਵਿੱਚ ਨਾਰਦਰਨ ਬੀਚਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਦੂਸਰੇ ਪੜਾਅ ਦੌਰਾਨ ਸਿਡਨੀ ਦੇ ਤਕਰੀਬਨ 700 ਦੇ ਅਜਿਹੀ ਹੀ ਅਦਾਰਿਆਂ ਅੰਦਰ ਇਹ ਸਕੀਮ ਚਾਲੂ ਕੀਤੀ ਜਾਵੇਗੀ ਜਿਸ ਵਿੱਚ ਕਿ ਬੈਗਾ ਵੈਲੀ ਅਤੇ ਰਾਜ ਦੇ ਸਾਊਥ-ਈਸਟ ਹਿੱਸੇ ਵੀ ਸ਼ਾਮਿਲ ਹੋਣਗੇ। ਇਸ ਦੇ ਤਹਿਤ ਰਾਜ ਦੇ ਹਰ ਇੱਕ ਬਾਲਿਗ ਨਾਗਰਿਕ ਨੂੰ 25-25 ਡਾਲਰਾਂ ਦੇ ਚਾਰ ਕੂਪਨ ਦਿੱਤੇ ਜਾਣੇ ਹਨ ਜਿਨ੍ਹਾਂ ਨੂੰ ਕਿ ਉਕਤ ਨਾਗਰਿਕ ਨੇ ਉਪਰੋਕਤ ਦੱਸੇ ਗਏ ਅਦਾਰਿਆਂ ਵਿੱਚ ਜਾ ਕੇ ਖਰਚ ਕਰਨਾ ਹੈ ਅਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚਾਰ ਵਿੱਚੋਂ 2 ਕੂਪਨ ਤਾਂ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਖਾਣਿਆਂ ਆਦਿ ਲਈ ਖਰਚ ਕੀਤੇ ਜਾ ਸਕਦੇ ਹਨ ਜਦੋਂ ਕਿ ਬਾਕੀ ਦੇ ਦੋ ਕੂਪਨ ਮਨੋਰੰਜਨ ਆਦਿ ਲਈ ਹਫ਼ਤੇ ਦੇ ਕਿਸੇ ਵੀ ਦਿਨ ਵਿੱਚ ਖਰਚੇ ਜਾ ਸਕਦੇ ਹਨ।
ਗ੍ਰਾਹਕ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਹੀ ਨਾਗਰਿਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਕੋਵਿਡ-19 ਦੀ ਮਾਰ ਵਿੱਚ ਪੂਰਾ ਇੱਕ ਸਾਲ ਬਿਤਾਉਣ ਤੋਂ ਬਾਅਦ, ਅਜਿਹੇ ਉਦਮਾਂ ਰਾਹੀਂ ਕੁੱਝ ਨਾ ਕੁੱਝ ਮਾਨਸਿਕ ਤੌਰ ਤੇ ਰਾਹਤ ਵੀ ਮਿਲੇਗੀ ਅਤੇ ਇਸ ਨਾਲ ਵਿਗੜੇ ਹੋਏ ਅਰਥ-ਵਿਵਸਥਾ ਦੇ ਢਾਂਚੇ ਦੀ ਲੀਹੋਂ ਲੱਥੀ ਗੱਡੀ ਨੂੰ ਵੀ ਮੁੜ ਤੋਂ ਲੀਹਾਂ ਤੇ ਲਿਆਇਆ ਜਾਵੇਗਾ।

Install Punjabi Akhbar App

Install
×