ਇੰਟਰਨੈਸ਼ਨਲ ਸਰਵੇ ਦੇ ਅਧਾਰ ਉਤੇ ਪ੍ਰਾਸਪਰਟੀ ਡਾ.ਕਾਮ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜਿਸ ਦੇ ਵਿਚ ਨਿਊਜ਼ੀਲੈਂਡ ਦੇਸ਼ ਨੂੰ ਦੁਨੀਆ ਦਾ ਤੀਜਾ ਬਹੁਤ ਜਿਆਦਾ ਖੁਸ਼ਹਾਲ ਦੇਸ਼ ਐਲਾਨਿਆ ਗਿਆ ਹੈ। ਪਹਿਲੇ ਨੰਬਰ ਉਤੇ ਨਾਰਵੇ, ਦੂਜੇ ਅਤੇ ਸਵਿਟਜ਼ਰਲੈਂਡ, ਚੌਥੇ ਉਤੇ ਡੈਨਮਾਰਕ, ਪੰਜਵੇਂ ਤੇ ਕੈਨੇਡਾ, ਛੇਵੇਂ ‘ਤੇ ਸਵੀਡਨ, ਸੱਤਵੇਂ ‘ਤੇ ਅਸਟਰੇਲੀਆ, ਅੱਠਵੇਂ ‘ਤੇ ਫਿਨਲੈਂਡ, ਨੌਵੇਂ ‘ਤੇ ਨੀਦਰਲਲੈਂਡ ਅਤੇ ਦੱਸਵੇਂ ਉਤੇ ਅਮਰੀਕਾ ਆਇਆ ਹੈ। ਭਾਰਤ ਦਾ ਨੰਬਰ 102 ਹੈ ਜਦ ਕਿ ਪਾਕਿਸਤਾਨ 127ਵੇਂ ਨੰਬਰ ਉਤੇ ਹੈ। 142 ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦੇ ਅੰਕੜੇ ਜਿਵੇਂ ਇਕਾਨਮੀ, ਉਦਮੀ ਅਤੇ ਮੌਕੇ, ਸਰਕਾਰ, ਸਿੱਖਿਆ, ਸਿਹਤ, ਸੇਫਟੀ ਅਤੇ ਸਕਿਊਰਿਟੀ, ਨਿੱਜੀ ਆਜ਼ਾਦੀ ਅਤੇ ਸਮਾਜਿਕ ਮੁੱਲਾਂ ਨੂੰ ਲੈ ਕੇ ਦਰਜਾਬੰਦੀ ਕੀਤੀ ਗਈ ਸੀ। ਸਭ ਤੋਂ ਘੱਟ ਖੁਸ਼ਹਾਲ ਦੇਸ਼ ਦੇ ਵਿਚ ਸੈਂਟਰਲ ਅਫਰੀਕਾ ਨੂੰ ਰੱਖਿਆ ਗਿਆ ਹੈ।