ਪ੍ਰਵਾਸੀ ਪਰਿਵਾਰ ਨੇ ਪਿੰਡ ਸੰਗਤਪੁਰਾ ਦੇ ਸਕੂਲ ਤੇ ਖਰਚਿਆ 2 ਲੱਖ ਰੁਪਿਆ

( ਪ੍ਰਵਾਸੀ ਪੰਜਾਬੀ ਸ: ਕੁਲਵੰਤ ਸਿੰਘ ਮਾਨ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਅਤੇ ਪਿੰਡ ਦੇ ਮੁਹਤਬਰ ਵਿਅਕਤੀ। ਤਸਵੀਰ ਗੁਰਭੇਜ ਸਿੰਘ ਚੌਹਾਨ )

ਫਰੀਦਕੋਟ 6 ਫਰਵਰੀ — ਪਿੰਡ ਸੰਗਤਪੁਰਾ ਨੇੜੇ ਸਾਦਿਕ ਦੇ ਵਸਨੀਕ ਸ: ਕੁਲਵੰਤ ਸਿੰਘ ਮਾਨ ਜੋ ਅਮਰੀਕਾ ਦੇ ਕੈਲੇਫੋਰਨੀਆ ਵਿਖੇ ਰਹਿ ਰਹੇ ਹਨ। ਉਹ ਅੱਜ ਕੱਲ੍ਹ ਪੰਜਾਬ ਆਏ ਹੋਏ ਹਨ। ਪਹਿਲਾਂ ਵੀ ਉਹ ਹਰ ਸਾਲ ਆਪਣੇ ਪੋਤਰਿਆਂ ਦੇ ਜਨਮ ਦਿਹਾੜੇ ਤੇ ਪਿੰਡ ਦੇ ਸਕੂਲ ਦੇ ਬੱਚਿਆਂ ਨੂੰ ਸਰਦੀ ਵਾਲੀਆਂ ਵਰਦੀਆਂ ਦੇ ਕੇ ਜਾਂਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਦੇ ਬੱਚਿਆਂ ਨੂੰ ਵਰਦੀਆਂ ਤੋਂ ਇਲਾਵਾ ਇਕ ਸਮਾਰਟ ਰੂਮ ਤਿਆਰ ਕਰਵਾਕੇ ਦਿੱਤਾ ਹੈ ਅਤੇ ਉਸ ਵਿਚ ਰੱਖਣ ਲਈ ਵਧੀਆ ਫਰਨੀਚਰ ਵੀ ਮੁਹੱਈਆ ਕਰਵਾਇਆ ਹੈ। ਇਸਤੋਂ ਇਲਾਵਾ ਸਕੂਲ ਲਈ ਇੰਨਵਰਟਰ ਅਤੇ ਬੱਚਿਆਂ ਲਈ ਵਧੀਆ ਝੂਲੇ ਵੀ ਲਵਾਕੇ ਦਿੱਤੇ ਹਨ। ਜਿਸਤੇ ਲਗਪਗ ਦੋ ਲੱਖ ਰੁਪਏ ਦਾ ਖਰਚ ਆਇਆ ਹੈ। ਸ: ਕੁਲਵੰਤ ਸਿੰਘ ਦੇ ਪਰਿਵਾਰ ਵਲੋਂ ਸਕੂਲ ਦੇ ਗਰੀਬ ਬੱਚਿਆ ਦੀ ਸਹਾਇਤਾ ਕਰਨ ਦੇ ਸਬੰਧ ਚ ਅਧਿਆਪਕਾਂ ਅਤੇ ਪਿੰਡ ਵਾਸੀਆਂ ਵਲੋਂ ਸ: ਕੁਲਵੰਤ ਸਿੰਘ ਮਾਨ ਦੇ ਪਰਿਵਾਰ ਨੂੰ ਸਕੂਲ ਦੇ ਮੁੱਖ ਅਧਿਆਪਕ ਸ: ਕੁਲਦੀਪ ਸਿੰਘ ਘਣੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ ਸ: ਜਗਤਾਰ ਸਿੰਘ ਮਾਨ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ: ਕੁਲਵੰਤ ਸਿੰਘ ਮਾਨ ਦੇ ਭਰਾ ਗੁਰਦਰਸ਼ਨ ਸਿੰਘ ਮਾਨ, ਸ਼੍ਰੀ ਮਤੀ ਮਨਪ੍ਰੀਤ ਕੌਰ, ਲਖਵੀਰ ਕੌਰ, ਰਾਜਿੰਦਰ ਸਿੰਘ ਰਾਜਾ, ਹਰਜੀਤ ਸਿੰਘ ਢਿੱਲੋਂ, ਸਕੂਲ ਦੀ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਸੁਰਜੀਤ ਸਿੰਘ, ਸੁਮਨਪ੍ਰੀਤ ਸਿੰਘ, ਗੁਰਲਾਲ ਸਿੰਘ ਮਾਨ, ਗੁਰਮੀਤ ਸਿੰਘ, ਜਗਜੀਵਨ ਸਿੰਘ, ਦਰਸ਼ਨ ਸਿੰਘ ਕਲਰਕ ਆਦਿ ਹਾਜ਼ਰ ਸਨ।

Install Punjabi Akhbar App

Install
×