ਨਿਊਜ਼ੀਲੈਂਡ ‘ਚ ਲੱਗੀ ਪਰਦੇਸਣਾਂ ਦੀ ਮਹਿਫਿਲ: ਪ੍ਰੋਗਰਾਮ ‘ਲੇਡੀਜ਼ ਨੇਸ਼ਨ’ ਵੰਡ ਗਿਆ ਖੁਸ਼ੀਆਂ ਦੇ ਸੁਨੇਹੇ

NZ PIC 23 Jan-3 Bਸਟਾਈਲ ਐਨ.ਜ਼ੈੱਡ ਵਲੋਂ ਇੱਕ ਵਾਰ ਫਿਰ ‘ਲੇਡੀਜ਼ ਨੇਸ਼ਨ’ ਲੜੀ ਦੇ ਤਹਿਤ  ਪਾਪਾਟੋਏਟੇਏ ਦੇ ਐਲਨ ਬਰੂਸਟਰ ਹਾਲ (ਨੇੜੇ ਨਿਊ ਵਰਲਡ), ਟੇਵਰਨ ਲੇਨ ਵਿਖੇ ਅੱਜ ਰਾਤ ਰਵਾਇਤੀ ਅੰਦਾਜ਼ ਵਿੱਚ ਬੀਬੀਆਂ-ਭੈਣਾਂ ਲਈ ਇੱਕ ਸਭਿਆਚਾਰਕ ਸ਼ਾਮ ਆਯੋਜਿਤ ਕੀਤੀ ਗਈ।  ਇਸ ਮੇਲੇ ਪ੍ਰਤੀ ਆਕਲੈਂਡ ਅਤੇ ਗੁਆਂਢੀ ਇਲਾਕੇ ਦੀਆਂ ਭੈਣਾਂ-ਭਰਜਾਈਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪਰਦੇਸਣਾਂ ਦੀ ਮਹਿਫਿਲ ਦੌਰਾਨ ਮੰਚ ਤੋਂ ਪੰਜਾਬ ਦੇ ਲੋਕ-ਰੰਗ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਹਲਕੇ-ਫੁਲਕੇ ਅੰਦਾਜ਼ ਵਿੱਚ ਸਵਾਲ-ਜਵਾਬ ਦੇ ਦੌਰ ਹੋਏ ਅਤੇ ਢੇਰ ਸਾਰੇ ਇਨਾਮ ਤਕਸੀਮ ਕੀਤੇ ਗਏ। ਕੁੱਝ ਮਜ਼ਾਹੀਆ ਗੱਲਾਂ-ਬਾਤਾਂ ਅਤੇ ਉਪਰੰਤ ਰਵਾਇਤੀ ਲੋਕ-ਸੰਗੀਤਕ ਧੁਨਾਂ ਨਾਲ ਰੌਣਕ ਲੱਗ। ਮੇਲਣਾਂ ਦੇ ਮੇਲ ਹੋਏ ਅਤੇ ਬੋਲੀਆਂ ਨਾਲ ਰੰਗ ਬੱਝ ਗਿਆ। ਇਸ ਪ੍ਰੋਗਾਮ ਦਾ ਮੰਚ ਸੰਚਾਲਨ ਬੀਬਾ ਰਾਜ ਮਠਾਰੂ, ਪਾਲੀ ਜਗੈਤ ਅਤੇ ਰੀਨਾ ਸਿੰਘ ਹੋਰਾਂ ਬਾਖੂਬੀ ਕੀਤਾ।ਐਨ.ਜ਼ੈੱਡ. ਇੰਡੀਅਨ ਫਲੇਮ , ਮੈਨੂਰੇਵਾ ਵਲੋਂ ਲਜ਼ੀਜ਼ ਖਾਣੇ ਦਾ ਸਟਾਲ ਹਾਜ਼ਰ ਸੀ।  ਜ਼ਿਕਰਯੋਗ ਹੈ ਕਿ ਇਸ ਮੇਲੇ ਨੂੰ ਇੰਡੋ-ਸਪਾਈਸ ਵਰਲਡ(ਅਟਵਾਲ ਪਰਿਵਾਰ), ਰੀਐਲਟਰ ਸ਼੍ਰੀ ਰੂਬਲ ਸਿੰਘ, ਗਲਿੱਟਰ ਜਿਊਰਲਜ਼( ਸ਼੍ਰੀ ਰਾਜੂ ਅਤੇ ਪੱਲਵੀ ਜੀ), ਸ਼੍ਰੀ ਅਮਰੀਕ ਸੰਘਾ ਤੋਂ ਇਲਾਵਾ , ਟ੍ਰੈਵਲ ਪੁਆਇੰਟ, ਬਿਊਟੀ ਬਾਜ਼ਾਰ( ਪਾਪਾਟੋਏਟੋਏ),  ਦੀ ਫੰਡ ਮਾਸਟਰ (ਸ਼੍ਰੀ ਦੇਵ ਢੀਂਗਰਾ), ਏਮਸ ਗਲੋਬਲ ਇਮੀਗ੍ਰੇਸ਼ਨ (ਸ਼ੀ੍ਰਮਤੀ ਅਰੂਨਿਮਾ ਢੀਂਗਰਾ), ਡਾ. ਨਾਗੀ, ਬੈਂਕ ਆਫ ਬੜੌਦਾ, ਆਈ ਕਲਰ ਗ੍ਰਾਫਿਕਸ, ਏ.ਜੇ.ਆਟੋਮੋਟਿਵਸ  ਦਾ ਸਹਿਯੋਗ ਹਾਸਲ ਹੋਇਆ। ਮੀਡੀਆ ਵਲੋਂ ਕੀਵੀ ਟੀ.ਵੀ, ਰੇਡੀਉ ਸਪਾਈਸ, ਪੰਜਾਬੀ ਹੈਰਾਲਡ, ਗਾਉਂਦਾ ਪੰਜਾਬ ਅਤੇ ਨੱਚਦਾ ਪੰਜਾਬ ਦਾ ਖਾਸ ਧੰਨਵਾਦ ਕੀਤਾ ਗਿਆ, ਜਦੋਂ ਕਿ ਇਸ ਦੌਰਾਨ ਵੌਗ ਫਰਨੀਚਰ ਵਲੋਂ ਸ਼ਾਨਦਾਰ ਸੋਫਾ-ਬੈੱਡ  ਅਤੇ ਐਥੇਨਿਕ ਵੀਵ ਬੁਟੀਕ ਵਲੋਂ ਡਿਜ਼ਾਈਨਰ ਭਾਰਤੀ ਸੂਟਾਂ ਦੀ ਨਿਲਾਮੀ ਕੀਤੀ ਗਈ, ਜਿਸ ਤੋਂ ਪ੍ਰਾਪਤ ਰਾਸ਼ੀ ( ਇਸ ਮੇਲੇ ਦੀਆਂ ਟਿਕਟਾਂ ਦੀ ਵਿਕਰੀ ਵਿੱਚੋਂ ਵੀ) ਸਟਾਰਸ਼ਿੱਪ ਹਸਪਤਾਲ ਨੂੰ ਦਾਨ ਦਿੱਤੀ ਜਾਵੇਗੀ। ਅੰਤ ਵਿੱਚ ਸਟਾਈਲ ਐਨ.ਜ਼ੈੱਡ ਵਲੋਂ ਲੱਕੀ ਸੈਣੀ ਹੋਰਾਂ ਦੂਰੋਂ-ਨੇੜਿਉਂ ਪੁੱਜੀਆਂ ਭੈਣਾਂ-ਭਰਜਾਈਆਂ ਅਤੇ ਸਹਿਯੋਗੀ ਅਦਾਰਿਆਂ ਦਾ ਸ਼ੁਕਰਾਨਾ ਕੀਤਾ ਗਿਆ।

Install Punjabi Akhbar App

Install
×