ਪ੍ਰਵਾਸੀ ਆਗੂ ਗੁਰਮੀਤ ਗਿੱਲ ਲੋਕ ਸਭਾ ਚੌਣਾਂ ਲਈ ਬਣੀ ਕੰਪੈਨ ਕਮੇਟੀ ਦੇ ਚੈਅਰਮੈਨ ਨਿਯੁਕਤ

IMG_2389
ਨਿਊਯਾਰਕ 1 ਅਗਸਤ — ਸੀਨੀਅਰ ਪ੍ਰਵਾਸੀ ਕਾਂਗਰਸੀ ਆਗੂ ਗੁਰਮੀਤ ਸਿੰਘ ਮੱਲਾਪੁਰੀ ਨੂੰ ਆਈ, ਐਨ ,A, ਸੀ ( ਯੂ,ਐਸ,ਏ) ਦੀ ਲੋਕ ਸਭਾ ਚੌਣਾਂ 2019 ਦੀ ਕੰਪੈਨ ਕਮੇਟੀ ਦੇ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਸ ਗਿੱਲ ਅਮਰੀਕਾ ਵਿਚ ਰਹਿਕੇ ਲੋਕ ਸਭਾ ਚੋਣਾਂ ਲਈ ਅਮਰੀਕਾ ਤੇ ਪੰਜਾਬ ਲਈ ਇਕ ਕੜੀ ਦੇ ਤੌਰ ਤੇ ਕੰਮ ਕਰਨਗੇ। ਇਹ ਜਾਣਕਾਰੀ ਆਈ , ਐਨ,A,ਸੀ (ਯੂ,ਐਸ,ਏ) ਦੇ ਚੈਅਰਮੈਨ ਸੈਮ ਪਿਟਰੋਦਾ ਵਲੋ ਪ੍ਰੈਸ ਨੂੰ ਦਿੱਤੀ ਗਈ ਸ ਗੁਰਮੀਤ ਸਿੰਘ ਗਿੱਲ ਨੂੰ ਨਿਯੁਕਤੀ ਦੀ ਮੁਬਾਰਕਬਾਦ ਦਿੰਦਿਆ ਸ ਚਰਨ ਸਿੰਘ ਪ੍ਰੇਮਪੁਰਾ ਆਖਿਆ ਕਿ ਉਨਾਂ ਦੀ ਨਿਯੁਕਤੀ ਕਾਂਗਰਸ ਪਾਰਟੀ ਲਈ ਵਰਦਾਨ ਸਾਬਿਤ ਹੋਵੇਗੀ ਉਨਾਂਂਨੂੰ ਉਮੀਦ ਹੈ ਕਿ ਉਹ ਪਾਰਟੀ ਵਲੋ ਦਿੱਤੀ ਜਿੰਮੇਵਾਰੀ ਨੂੰ ਲੋਕ ਸਭਾ ਚੌਣਾਂ 2019 ਵਿਚ ਬਾਖੂਬੀ  ਨਿਭਾਉਣਗੇ।
ਦੱਸਣਯੌਗ ਹੈ ਕਿ ਸ ਗੁਰਮੀਤ ਸਿੰਘ ਗਿੱਲ ਆਈ,ਐਨ,A,ਸੀ,(ਯੂ,ਐਸ,ਏ) ਦੇ ਪੰਜਾਬ ਚੈਪਟਰ ਦੇ ਪ੍ਰਧਾਨ ਹਨ ਤੇ ਉਨਾਂ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਦਾਂ ਹੈ ਅਤੇ ਉਹ ਪਾਰਟੀ ਵਲੋ ਕੀਤੀਆ ਜਾਣ ਵਾਲੀਆ ਗਤੀ ਵਧੀਆ ਚੋ ਹਮੇਸ਼ਾਂ ਵੱਧ ਚੜਕੇ ਯੋਗਦਾਨ ਪਾਉਦੇ ਹਨ।

Install Punjabi Akhbar App

Install
×