ਕੁਈਨਜ਼ਲੈਂਡ ਵਿੱਚ ਭਾਰੀ ਮੀਂਹ, ਹੁਣ ਹੜ੍ਹਾਂ ਦਾ ਖਤਰਾ, ਥੀਮ ਪਾਰਕ ਵੀ ਕੀਤੇ ਬੰਦ

( ਬ੍ਰਿਸਬੇਨ ) ਐਸ.ਬੀ.ਐਸ. ਦੀਆਂ ਖ਼ਬਰਾਂ ਮੁਤਾਬਿਕ, ਪਿੱਛਲੇ ਤਕਰੀਬਨ 4 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਅੱਗ ਨਾਲ ਝੁਲਸ ਰਹੇ ਆਸਟ੍ਰੇਲੀਆ ਦੇ ਇਨਾਕਿਆਂ ਵਿੱਚ ਭਾਰ ਬਾਰਿਸ਼ ਦੀ ਦਸਤਕ ਹੁਣ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਦੇ ਰੂਪ ਵਿੱਚ ਹੋਈ ਅਤੇ ਇੱਥੇ ਬ੍ਰਿਸਬੇਨ ਦੇ ਇਲਾਕਿਆਂ ਅੰਦਰ 300 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਕੀਤੀ ਗਈ ਅਤੇ ਇਸ ਦੇ ਚਲਦਿਆਂ ਹੁਣ ਕਈ ਥਾਵਾਂ ਤੇ ਹੜਾ੍ਹਂ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਅਤੇ ਕਈ ਸੜਕਾਂ ਉਪਰ ਵੀ ਪਾਣੀ ਵਹਿ ਤੁਰਿਆ ਹੈ। ਵਾਰਨਰ ਬਰੋਜ਼. ਮੂਵੀ ਵਰਲਡ, ਡਰੀਮ ਵਰਲਦ ਅਤੇ ਵੈਟ-ਨ-ਵਾਈਲਡ ਪਾਰਕ ਬੰਦ ਕਰ ਦਿੱਤੇ ਗਏ ਹਨ। ਅਤੇ ਕੁਈਨਜ਼ਲੈਂਡ ਦੇ ਦੱਖਣੀ ਪੂਰਬੀ ਹਿੱਸਿਆਂ ਵਿੱਚੋਂ ਤਕਰੀਬਨ 50 ਉਪਰ ਹੜ੍ਹਾਂ ਵਰਗੀ ਸਥਿਤੀ ਦੀਆਂ ਖ਼ਬਰਾਂ ਹਨ।

Install Punjabi Akhbar App

Install
×