ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ-ਇਨਸਾਫ ਦੀ ਦੇਵੀ ਦੇ ਕੰਨ ਖੋਲ੍ਹਣ ਵਾਸਤੇ ਜ਼ਰੂਰੀ-ਭਾਈ ਸਰਵਣ ਸਿੰਘ ਅਗਵਾਨ

Bhai Sarwan Singh ji copy

ਨਿਊਜ਼ੀਲੈਂਡ ਤੋਂ ਭਾਈ ਸਰਵਣ ਸਿੰਘ ਅਗਵਾਨ (ਛੋਟੇ ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ) ਨੇ ਪਹਿਲੀ ਨਵੰਬਰ ਨੂੰ ਪੰਜਾਬ ਬੰਦੇ ਦੇ ਸੱਦੇ ਦੇ ਸਬੰਧ ਵਿਚ ਜਾਰੀ ਬਿਆਨ ਵਿਚ ਕਿਹਾ ਹੈ ਕਿ 1984 ਦੌਰਾਨ ਸਿੱਖ ਕਤਲੇਆਮ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੇ ਜਾਣ ਦਾ ਭਾਰਤੀ ਸਰਕਾਰ ਦਾ ਕੋਝਾ ਕਾਰਾ ਕਿਸੇ ਤੋਂ ਲੁਕਿਆ ਨਹੀਂ ਹੈ, ਪਰ ਇਨਸਾਫ ਦੇਣ ਵਾਲੀਆਂ ਅਦਾਲਤਾਂ ਜਿਹੜੀਆਂ ਕਿ ਇਨਸਾਫ ਦੀ ਦੇਵੀ ਦਾ ਮਾਡਲ ਰੱਖ ਕੇ ਸਭ ਨੂੰ ਇਕੋ ਜਿਹਾ ਨਿਆਂ ਦੇਣ ਦਾ ਵਾਅਦਾ ਕਰਦੀਆਂ ਹਨ ਵੀ ਆਪਣੇ ਕੰਨ ਬੰਦ ਕਰ ਚੁੱਕੀਆਂ ਹਨ। ਅਜਿਹੇ ਬੰਦ ਹੋ ਚੁੱਕੇ ਕੰਨਾਂ ਨੂੰ ਖੋਲ੍ਹਣ ਵਾਸਤੇ ਦੇਸ਼ ਵਿਆਪੀ ਅੰਦੋਲਨਾਂ ਦੀ ਲੋੜ ਪੈਂਦੀ ਹੈ। 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ-ਜਗਦੀਸ਼ ਟਾਈਟਲਰ ਦੇ ਕੇਸ ਵਿਚ ਮੁੱਖ ਗਵਾਬ ਬਣੀ ਬੀਬੀ ਜਗਦੀਸ਼ ਕੌਰ, ਬਾਬੂ ਸਿੰਘ ਦੁਖੀਆ ਤੇ ਭਾਈ ਜਸਵੀਰ ਸਿੰਘ ਦਿੱਲੀ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਿੱਖਸ ਫਾਰ ਜਸਟਿਸ (ਮਨੁੱਖੀ ਅਧਿਕਾਰ ਸੰਸਥਾ) ਦੇ ਸੱਦੇ ਉਤੇ ਪਹਿਲੀ ਨੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਤਾਂ ਕਿ ਇਨਸਾਫ ਦੀ ਦੇਵੀ ਦੇ ਬੰਦ ਪਏ ਕੰਨ੍ਹ ਖੋਲ੍ਹੇ ਜਾ ਸਕਣ। ਉਨ੍ਹਾਂ ਇਸ ਪੰਜਾਬ ਬੰਦ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਮੇਤ ਵਿਸ਼ਵ ਭਰ ਵਿਚ ਵਸਦੇ ਸਿੱਖ ਇਕਮੁੱਠਤਾ ਦਿਖਾਉਂਦਿਆਂ ਪੰਜਾਬ ਬੰਦ ਦੇ ਵਿਚ ਪੂਰਨ ਸਾਥ ਦੇਣ ਅਤੇ ਸਾਰੇ ਤਰ੍ਹਾਂ ਦੇ ਕਾਰੋਬਾਰ ਬੰਦ ਕਰਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ। ਉਨ੍ਹਾਂ ਕਿਹਾ ਕਿ 30000 ਤੋਂ ਵੱਧ ਸਿੱਖਾਂ ਦੇ ਕਾਤਿਲ ਖੁੱਲ੍ਹੇਆਮ ਸਰਕਾਰੀ ਰਖਵਾਲੀ ਦੇ ਅਧੀਨ ਦੁਨੀਆ ਦੇ ਵਿਚ ਵਿਚਰ ਰਹੇ ਹਨ ਪਰ ਜਿਨ੍ਹਾਂ ਮਜ਼ਲੂਮਾਂ ਦੀਆਂ ਜਾਨਾਂ ਨਾਲ ਖੇਡਿਆ ਗਿਆ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਹੀ ਦੇਸ਼ ਵਿਚ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਪੰਜਾਬ ਬੰਦ ਦੇ ਲਈ ਆਪਣੇ ਵੱਲੋਂ ਵੀ ਅਪੀਲ ਕਰਦਿਆਂ ਸਾਰੇ ਕਾਰੋਬਾਰੀ ਸਿੱਖਾਂ, ਇਨਸਾਫ ਪਸੰਦ ਲੋਕਾਂ ਅਤੇ ਇਨਸਾਨੀਅਤ ਨੂੰ ਦਿਲਾਂ ਅੰਦਰ ਜਗ੍ਹਾ ਦੇਣ ਵਾਲੀ ਸਾਰੀ ਖਲਕਤ ਨੂੰ ਬੇਨਤੀ ਕੀਤੀ ਹੈ ਕਿ ਬਿਜ਼ਨਸ ਤੋਂ ਉਪਰ ਉਠ ਕੇ ਇਨਾਸਾਫ ਲਈ ਤਿੰਨ ਦਹਾਕਿਆਂ ਤੋਂ ਤਰਸ ਰਹੇ ਇਨਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਜਾਵੇ।

Install Punjabi Akhbar App

Install
×