ਪੰਜਾਬ ਅਤੇ ਪੰਜਾਬੀ ਦੇ ਉਘੇ ਨਾਵਲਕਾਲ ਸ. ਗੁਰਦਿਆਲ ਸਿੰਘ ਜੀ ਦਾ ਦੇਹਾਂਤ

gurdial singh

 

 
ਪੰਜਾਬ ਅਤੇ ਪੰਜਾਬੀ ਦੇ ਉਘੇ ਲਿਖਾਰੀ, ਕਹਾਣੀਕਾਰ ਅਤੇ ਨਾਵਲਕਾਲ ਸ. ਗੁਰਦਿਆਲ ਸਿੰਘ ਜੀ ਅੱਜ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ। ਉਹ 83 ਵਰ੍ਹਿਆਂ ਦੇ ਹਨ। ਉਨਾ੍ਹਂ ਦਾ ਅੰਤਿਮ ਸੰਸਕਾਰ ਮਿਤੀ 18 ਅਗਸਤ ਨੂੰ ਜੈਤੋ ਮੰਡੀ ਵਿਖੇ ਕੀਤਾ ਜਾਵੇਗਾ। 10 ਜਨਵਰੀ 1933 ਨੂੰ ਜੈਤੋ ਮੰਡੀ ਨੇੜੇ ਪਿੰਡ ਭੈਣੀ ਫਤਿਹ ਵਿੱਚ ਸ. ਜਗਤਾਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਜਨਮੇ ਸ. ਗੁਰਦਿਆਲ ਸਿੰਘ ਜੀ ਨੇ ਆਪਣੇ 1957 ਵਿੱਚ ਇੱਕ ਲਘੁ ਕਥਾ ਲਿੱਖ ਕੇ ਆਪਣੇ ਲਿਖਾਰੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ 1964 ਵਿੱਚ ਨਾਵਲ ”ਮੜ੍ਹੀ ਦਾ ਦੀਵਾ” ਰਚ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨਾ੍ਹਂ ਨੇ ਨਈਟ ਆਫ ਦਾ ਹਾਫ ਮੂਨ, ਦ ਫਾਸਟ ਫਲਿਕਰ ਕਿਤਾਬਾਂ ਲਿੱਖੀਆਂ ਅਤੇ ਅੰਨ੍ਹੇ ਘੋੜੇ ਦਾ ਦਾਨ (ਨਾਵਲ) ਦੀ ਰਚਨਾ ਕੀਤੀ। ਉਨਾ੍ਹਂ ਨੂੰ ਤਕਰੀਬਨ 17 ਐਵਾਰਡਾਂ ਨਾਲ ਸਨਮਾਨਿਆ ਗਿਆ ਜਿਨਾ੍ਹਂ ਵਿੱਚ ਜਨਾਪੀਠ (1999), ਪਦਮ ਸ੍ਰੀ (1998), ਸ਼੍ਰੋਮਣੀ ਸਾਹਿਤਕਾਰ ਅਤੇ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1979), ਸੋਵੀਅਤ ਲੈਂਡ ਨਹਿਰੂ ਪੁਰਸਕਾਰ (1986) ਅਤੇ ਭਾਈ ਵੀਰ ਸਿੰਘ ਫਿਕਸ਼ਨ ਐਵਾਰਡ (1992) ਸ਼ਾਮਲ ਹਨ।

 

(ਬਾਬੂਸ਼ਾਹੀ ਡਾਟ ਕਾਮ ਤੋਂ ਧੰਨਵਾਦ ਸਹਿਤ)

Install Punjabi Akhbar App

Install
×