ਨੌਵੈਕ ਜ਼ੋਕੋਵਿਕ ਦਾ ਵੀਜ਼ਾ ਮੁੜ ਤੋਂ ਰੱਦ, ਕੱਲ੍ਹ -ਐਤਵਾਰ ਨੂੰ ਹੋਵੇਗੀ ਅਦਾਲਤ ਦੀ ਕਾਰਵਾਈ

ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ -ਐਲਕਸ ਹਾਅਕ ਨੇ ਜ਼ੋਕੋਵਿਕ ਦੇ ਵਕੀਲ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਦਸਤਾਵੇਜ਼ਾਂ ਨੂੰ ਪਰਖਦਿਆਂ ਅਤੇ ਫੈਡਰਲ ਏਜੰਸੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ, ਆਪਣੀਆਂ ਅਖ਼ਤਿਆਰੀ ਸ਼ਕਤੀਆਂ ਦਾ ਉਪਯੋਗ ਕਰਦਿਆਂ, ਅੰਤਰ ਰਾਸ਼ਟਰੀ ਟੈਨਿਸ ਖਿਡਾਰੀ ਨੌਵੈਕ ਜ਼ੋਕੋਵਿਕ ਦਾ ਵੀਜ਼ਾ ਇੱਕ ਵਾਰੀ ਫੇਰ ਤੋਂ ਰੱਦ ਕਰ ਦਿੱਤਾ ਹੈ।
ਅਦਾਲਤ ਨੇ ਅੱਜ ਸਵੇਰੇ ਦੀ ਥੋੜ੍ਹੇ ਸਮੇਂ ਦੀ ਕਾਰਵਾਈ ਵਿੱਚ ਹੀ ਜੱਜ ਸਾਹਿਬ ਨੇ ਕੱਲ੍ਹ ਐਤਵਾਰ ਨੂੰ ਸਵੇਰ ਦੇ 9:30 ਤੇ ਇਸ ਦੀ ਸੁਣਵਾਈ ਰੱਖ ਲਈ ਹੈ।
ਜ਼ੋਕੋਵਿਕ ਵੱਲੋਂ ਪਾਲ ਹੋਲਡਨਸੇਨ ਅਤੇ ਸਰਕਾਰ ਵੱਲੋਂ ਸਟੀਫਨ ਲਾਇਡ ਬਤੌਰ ਵਕੀਲ ਪੇਸ਼ ਹੋਏ ਹਨ।