ਮੈਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਵਾਪਿਸ ਆਉਣ ਦੇ ਖ਼ਿਲਾਫ਼ ਨਹੀਂ ਪਰੰਤੂ ਹਾਲੇ ਉਨ੍ਹਾਂ ਦਾ ਆਉਣਾ ਉਚਿਤ ਨਹੀਂ -ਡੇਨ ਐਂਡ੍ਰਿਊਜ਼

(ਦ ਏਜ ਮੁਤਾਬਿਕ) ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੱਚ ਹੈ ਕਿ ਆਉਣ ਵਾਲੇ ਕੁੱਝ ਹਫ਼ਤਿਆਂ ਵਿੱਚ ਹੀ ਅਜਿਹੇ ਐਲਾਨ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਰਾਜ ਅੰਦਰ ਲਗਾਈਆਂ ਗਈਆਂ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਦੀਆਂ ਸੀਮਾਵਾਂ ਦੀ ਹੱਦ ਖ਼ਤਮ ਕੀਤੀ ਜਾਵੇਗੀ ਪਰੰਤੂ ਅਜਿਹੇ ਲੋਕ ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਜਾਂ ਫੇਰ ਮਜ਼ਦੂਰ ਆਦਿ ਜਦੋਂ ਵਿਕਟੋਰੀਆ ਅੰਦਰ ਆਉਣਗੇ ਤਾਂ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਨੂੰ ਸੰਭਾਲਣ ਅਤੇ ਕੁਆਰਨਟੀਨ ਕਰ ਕੇ ਰੱਖਣ ਦੀ ਹੋਵੇਗੀ ਅਤੇ ਇਸ ਨਾਲ ਸਮੁੱਚੇ ਰਾਜ ਉਪਰ ਹੀ ਮਾਨਸਿਕ ਦਬਾਅ ਦੇ ਨਾਲ ਨਾਲ ਆਰਥਿਕ ਭਾਰੀ ਦਬਾਅ ਵੀ ਪਵੇਗਾ ਅਤੇ ਇਸੇ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਨਹੀਂ ਅਤੇ ਨਾ ਹੀ ਇਸ ਪ੍ਰਤੀ ਕੋਈ ਨੁਕਤਾਚੀਨੀ ਕਰਦੇ ਹਨ ਅਤੇ ਸ਼ਾਇਦ ਉਹ ਇਸ ਦੇ ਵੱਡੇ ਸਮਰਥਕ ਵੀ ਹਨ ਪਰੰਤੂ ਲੱਖਾਂ ਵਿਦਿਆਰਥੀਆਂ ਨੂੰ ਇੱਕ ਦਮ ਰਾਜ ਅੰਦਰ ਬੁਲਾ ਕੇ ਅਤੇ ਫੇਰ ਕਰੋਨਾ ਤੋਂ ਬਚਾਉ ਲਈ ਕਦਮ ਚੁੱਕਣੇ ਬਹੁਤ ਵੱਡਾ ਕੰਮ ਹੈ ਅਤੇ ਬਹੁਤ ਖਰਚੀਲਾ ਵੀ। ਅਤੇ ਇਸ ਵਾਸਤੇ ਹਾਲ ਦੀ ਘੜੀ ਇਹੋ ਮੁਨਾਸਿਬ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਅਤੇ ਮਜ਼ਦੂਰਾਂ ਦਾ ਆਵਾਗਮਨ ਟਾਲ਼ਿਆ ਜਾਵੇ ਜੋ ਕਿ ਸਾਰਿਆਂ ਦੇ ਲਈ ਹੀ ਚੰਗਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਾਰੇ ਹੀ ਇਸ ਬਾਬਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਵੈਸੇ ਵੀ ਇਹ ਵਿਸ਼ਾ ਤਾਂ ਫੈਡਰਲ ਸਰਕਾਰ ਦਾ ਹੀ ਬਣਦਾ ਹੈ ਕਿਉ਼ਕਿ ਹੋਟਲ ਕੁਆਰਨਟੀਨ ਲਈ ਸਾਰੇ ਇੰਤਜ਼ਾਮ ਕਰਨੇ ਇਕੱਲੇ ਰਾਜ ਸਰਕਾਰ ਦੇ ਲਈ ਸੰਭਵ ਹੀ ਨਹੀਂ ਹਨ।

Install Punjabi Akhbar App

Install
×