ਚੀਨ ਵੱਲੋਂ ਲਗਾਤਾਰ ਆਸਟ੍ਰੇਲੀਆਈ ਵ੍ਹਾਈਨ ਦੀ ਵਧਾਈ ਜਾ ਰਹੀ ਕੀਮਤ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਾਫ਼ ਸ਼ਬਦਾਂ ਵਿੱਚ ਬੋਲਦਿਆਂ ਕਿਹਾ ਹੈ ਕਿ ਚੀਨ ਵੱਲੋਂ ਉਥੇ ਵੇਚੀ ਜਾਣ ਵਾਲੀ ਆਸਟ੍ਰੇਲੀਆਈ ਵ੍ਹਾਈਨ ਦੀਆਂ ਕੀਮਤਾਂ ਵਿੱਚ ਕੀਤਾ ਜਾ ਰਿਹਾ ਲਗਾਤਾਰ ਵਾਧਾ, ਅਸਟ੍ਰੇਲੀਆ ਅਤੇ ਚੀਨ ਦਰਮਿਆਨ ਅਤੇ ਨਾਲ ਹੀ ਅੰਤਰ-ਰਾਸ਼ਟਰੀ ਵਪਾਰਕ ਸਮਝੌਤਿਆਂ ਦੀ ਵੀ ਉਲੰਘਣਾਂ ਹੈ ਅਤੇ ਉਹ ਪੂਰਨ ਤੌਰ ਤੇ ਚੀਨ ਦੇ ਇਸ ਰਵੱਈਏ ਦੀ ਨਿਖੇਧੀ ਕਰਦੇ ਹਨ ਕਿਉਂਕਿ ਚੀਨ ਅਜਿਹਾ ਮਹਿਜ਼ ਬਦਲਾ-ਲਊ ਨੀਤੀਆਂ ਦੀ ਆੜ ਵਿੱਚ ਕਰ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਨੇ ਅੰਤਰ-ਰਾਸ਼ਟਰੀ ਪੱਧਰ ਉਪਰ ਫੈਲੇ ਕਰੋਨਾ ਦੀ ਜਾਂਚ, ਚੀਨ ਵਿੱਚ ਕਰਵਾਉਣ ਅਤੇ ਇਸ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਜ਼ਿੰਗਜਿਆਂਗ ਵਿੱਚ ਹੋਏ ਉਈਗਰਾਂ ਪ੍ਰਤੀ ਵਿਵਹਾਰ ਦੀ ਮੰਗ ਜ਼ੋਰ ਨਾਲ ਚੁੱਕੀ ਹੋਈ ਹੈ ਅਤੇ ਚੀਨ ਨੂੰ ਇਹ ਹਜ਼ਮ ਨਹੀਂ ਹੋ ਰਹੀ। ਅਜਿਹੀਆਂ ਮੰਗਾਂ ਨਾਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੀਆਂ ਨੀਤੀਆਂ ਨਾਲ ਖੜ੍ਹੇ ਸਨ ਅਤੇ ਇਸ ਸਮੇਂ ਚੀਨ ਇਕੱਲਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਚੀਨ ਦੇ ਕਮਰਸ ਮੰਤਰਾਲੇ ਨੇ ਹੁਣੇ ਹੀ ਅਜਿਹਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਨਵੀਆਂ ਨੀਤੀਆਂ ਆਉਣ ਵਾਲੇ ਐਤਵਾਰ (ਕੱਲ੍ਹ) ਤੋਂ ਲਾਗੂ ਹੋ ਜਾਣਗੀਆਂ ਅਤੇ ਅਗਲੇ 5 ਸਾਲਾਂ ਤੱਕ ਜਾਰੀ ਰਹਿਣਗੀਆਂ।
ਉਧਰ ਚੀਨ ਦਾ ਕਹਿਣਾ ਹੈ ਕਿ ਉਹ ਅਜਿਹਾ ਤਾਂ ਕਰ ਰਿਹਾ ਹੈ ਕਿ ਆਸਟ੍ਰੇਲੀਆਈ ਵ੍ਹਾਈਨ ਇੱਥੇ ਗੈਰ-ਕਾਨੂੰਨੀ ਤਰੀਕਿਆਂ ਦੇ ਨਾਲ ਸਟੋਰ ਕੀਤੀ ਜਾ ਰਹੀ ਹੈ ਅਤੇ ਫੇਰ ਅੰਦਰ ਖਾਤੇ ਵੇਚੀ ਜਾਂਦੀ ਹੈ।
ਨਵੀਆਂ ਨੀਤੀਆਂ ਮੁਤਾਬਿਕ ਹੁਣ ਚੀਨ ਵਿੱਚ ਵਿਕਣ ਵਾਲੀ ਆਸਟ੍ਰੇਲੀਆਈ ਵ੍ਹਾਈਨ ਉਪਰ 116% ਤੋਂ ਲੈ ਕੇ 218% ਤੱਕ ਦੇ ਨਵੇਂ ਟੈਕਸ ਆਦਿ ਲਗਾਏ ਜਾ ਰਹੇ ਹਨ ਅਤੇ ਇਸ ਨਾਲ ਚੀਨੀ ਲੋਕਾਂ ਵਾਸਤੇ ਉਕਤ ਵ੍ਹਾਈਨ ਨੂੰ ਖਰੀਦ ਦੇ ਇਸ ਦਾ ਆਨੰਦ ਮਾਣਨਾ ਨਾ-ਮੁਮਕਿਨ ਜਿਹਾ ਹੋ ਜਵੇਗਾ ਅਤੇ ਇਸ ਨਾਲ ਇਸ ਦੀ ਮੰਗ ਅਤੇ ਸਪਲਾਈ ਵਿੱਚ ਅਸਰ ਪੈਣਾ ਲਾਜ਼ਮੀ ਹੈ।
ਅਸਲ ਵਿੱਚ ਚੀਨ ਨੇ ਬੀਤੇ ਸਾਲ ਨਵੰਬਰ ਦੇ ਮਹੀਨੇ ਵਿੱਚ ਹੀ ਅਜਿਹੀਆਂ ਨੀਤੀਆਂ ਦਾ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਆਉਣ ਵਾਲੇ ਮਾਰਚ ਦੇ ਮਹੀਨੇ ਵਿੱਚ ਸਥਿਤੀਆਂ ਨੂੰ ਵਾਚਿਆ ਜਾਵੇਗਾ ਅਤੇ ਲੋੜ ਪੈਣ ਤੇ ਅਜਿਹੀਆਂ ਨੀਤੀਆਂ ਨੂੰ ਅੱਗੇ ਵੀ ਵੱਧਾਇਆ ਜਾਵੇਗਾ।

Install Punjabi Akhbar App

Install
×