ਮੈਂ ਸਿਆਸਤ ਲਈ ਨਹੀਂ ਬਣਿਆ – ਰਤਨ ਟਾਟਾ

ratan-tataਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਜ਼ੁਰਗ ਜੇ.ਆਰ.ਡੀ. ਟਾਟਾ ਦੀ ਤਰ੍ਹਾਂ ਆਪਣੇ ਜੀਵਨ ‘ਚ ਕਦੀ ਵੀ ਸਿਆਸਤ ਬਾਰੇ ‘ਚ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਲਈ ਨਹੀਂ ਬਣੇ। ਉਹ ਇਕ ਸਮਾਗਮ ‘ਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਉਸਤਾਦ ਜੇ.ਆਰ.ਡੀ. ਟਾਟਾ ਵਾਂਗ ਕਦੀ ਵੀ ਸਿਆਸਤ ‘ਤੇ ਵਿਚਾਰ ਨਹੀਂ ਕੀਤਾ। ਉਹ ਸਿਆਸਤੀ ਵਿਅਕਤੀ ਬਣਨ ਲਈ ਨਹੀਂ ਬਣੇ ਅਤੇ ਉਹ ਸਿਆਸਤ ‘ਚ ਨਹੀਂ ਜਾਣਗੇ। ਇਹ ਪੁੱਛੇ ਜਾਣ ‘ਤੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਣਾ ਪਸੰਦ ਹੋਵੇਗਾ।ਤਾਂ ਟਾਟਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਦੇ ਤੌਰ ‘ਤੇ ਯਾਦ ਕੀਤਾ ਜਾਵੇ ਜਿਸ ਨੇ ਦੂਸਰਿਆਂ ਨੂੰ ਕਦੀ ਦੁੱਖ ਨਹੀਂ ਪਹੁੰਚਾਇਆ ਅਤੇ ਕਾਰੋਬਾਰ ਦੇ ਹਿੱਤ ‘ਚ ਕੰਮ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜੇ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।