(ਨਾਰਵੇ)ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਲੀਵੁੱਡ ਫੈਸਟੀਵਲ ਪੂਰੇ ਜੋਰ ਸੋਰ ਨਾਲ ਹੋਵੇਗਾ । ਸਤੰਬਰ 4 ਤੋਂ ਲੈ ਕਿ 11 ਸਤੰਬਰ ਤੱਕ ਚੱਲਣ ਵਾਲੇ ਫੈਸਟੀਵਲ ਦੇ ਨਾਰਵੇ ਦੇ ਵੱਖ ਵੱਖ ਲੋਰਨਸਕੂਗ ਲਿੱਲੇਸਤਰਮ ਵੱਖ ਵੱਖ ਸੋਅ ਹੋਣਗੇ । ਜਿਸ ਵਿੱਚ ਬਾਲੀਵੁੱਡ ਦੀਆਂ ਨਾਮਵਰ ਹਸਤੀਆਂ ਗੁਲਸਨ ਗਰੋਵਰ ,ਮਸਹੂਰ ਅਦਾਕਾਰਾ ਗ੍ਰੇਸੀ ਸਿੰਘ ,ਪੰਜਾਬੀ ਪੌਪ ਸਿੰਗਰ ਜਸਬੀਰ ਜੱਸੀ,ਸਟੀਰੀਉ ਨੇਸਨ,ਸੁਨਿਤੀ ਮਿਸਰਾ ,ਸੁਨੰਦਾ ਸਰਮਾਂ ਆਦਿ ਸਿਰਕਤ ਕਰ ਰਹੇ ਹਨ।ਇਸ ਵਾਰ ਬਾਲੀਵੁੱਡ
ਫੈਸਟੀਵਲ ਦਾ ਉਦਘਾਟਨ ਮੌਜੂਦਾ ਪ੍ਰਧਾਨ ਮੰਤਰੀ ਅਰਨਾਂ ਸੂਲਬਰਗ ਕਰਨੇ ।4 ਸਤੰਬਰ ਤੋਂ ਲੈ ਕਿ 11 ਸਤੰਬਰ ਤੱਕ ਫੈਸਟੀਵਲ ਵਿੱਚ ਭਾਰਤੀ ਪਾਕਿਸਤਾਨੀ,ਇਰਾਨੀ ਸਭਿਆਚਾਰ ਦਾ ਹਰ ਰੰਗ ਵੇਖਣ ਨੂੰ ਮਿਲੇਗਾ।ਜਿਸ ਵਿੱਚ ਕਲਾਸੀਲਕ ਡਾਂਸ ਤੋਂ ਲੈ ਕਿ ਪੰਜਾਬੀ ਸਭਿਆਚਾਰ ਦੀ ਸਾਨ ਭੰਗੜਾ ਵੀ ਸਾਮਿਲ ਹੈ ।ਜਿਸ ਲਈ ਨਾਰਵੇ ਦੀ ਪਹਿਲੀ ਮੁੰਡੇ ਅਤੇ ਕੁੜੀਆਂ ਦੀ ਸਾਂਝੀ ਭੰਗੜਾ ਟੀਮ ਨਾਰਥਨ ਭੰਗੜਾ ਕਲੱਬ ਦੀ ਪੇਸਕਾਰੀ ਮੁੱਖ ਅਕਾਰਸਨ ਰਹੇਗੀ।