ਉੱਤਰ ਕੋਰੀਆ ਨੇ ਦੱਖਣ ਕੋਰੀਆ ਨੂੰ ਦਿੱਤੀ ਯੁੱਧ ਦੀ ਧਮਕੀ

koreaਉੱਤਰ ਕੋਰੀਆ ਨੇ ਦੱਖਣ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਸਰਹੱਦ ਦੇ ਕੋਲ ਲਾਊਡ ਸਪੀਕਰ ਦੇ ਜਰੀਏ ਦੁਸ਼ਪ੍ਰਚਾਰ ਬੰਦ ਨਾ ਕੀਤਾ ਤਾਂ ਯੁੱਧ ਦੀ ਨੌਬਤ ਆ ਸਕਦੀ ਹੈ, ਜਿਸਤੋਂ ਬਾਅਦ ਦੱਖਣ ਕੋਰੀਆਈ ਫ਼ੌਜ ਵੱਧ ਤੋਂ ਵੱਧ ਚੌਕਸੀ ਰੱਖ ਰਹੀ ਹੈ। ਦੋਵਾਂ ਕੋਰਿਆਈ ਦੇਸ਼ਾਂ ‘ਚ ਪਿਛਲੇ 65 ਸਾਲ ਤੋਂ ਟਕਰਾਓ ਚੱਲ ਰਿਹਾ ਹੈ। ਉੱਧਰ, ਸੰਯੁਕਤ ਰਾਸ਼ਟਰ ‘ਚ ਉੱਤਰ ਕੋਰੀਆ ਨੇ ਕਿਹਾ ਹੈ ਕਿ ਜੇਕਰ ਦੱਖਣ ਕੋਰੀਆ ਆਪਣਾ ਦੁਸ਼ਪ੍ਰਚਾਰ ਬੰਦ ਨਹੀਂ ਕਰੇਗਾ ਤਾਂ ਕੜੀ ਫ਼ੌਜੀ ਕਾਰਵਾਈ ਰਾਹੀ ਜਵਾਬ ਦਿੱਤਾ ਜਾਵੇਗਾ।