ਮੁੱਖ ਮੰਤਰੀ ਮਾਈਕਲ ਗਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਇੱਕ 30ਵਿਆਂ ਸਾਲਾਂ ਦਾ ਵਿਅਕਤੀ ਜੋ ਕਿ ਸਿਡਨੀ ਤੋਂ 14 ਦਿਨਾਂ ਦੇ ਹੋਟਲ ਵਿੱਚ ਕੁਆਰਨਟੀਨ ਹੋਣ ਮਗਰੋਂ, ਬੀਤੇ ਵੀਰਵਾਰ ਨੂੰ ਡਾਰਵਿਨ ਆਇਆ ਸੀ, ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ -ਨਤੀਜਤਨ ਰਾਜ ਦੇ ਕੁੱਝ ਖੇਤਰਾਂ ਵਿੱਚ 72 ਘੰਟੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ। ਉਕਤ ਵਿਅਕਤੀ 3 ਦਿਨਾ ਡਾਰਵਿਨ ਰਿਹਾ ਅਤੇ ਫੇਰ ਐਤਵਾਰ ਨੂੰ ਕੈਥਰੀਨ ਲਈ ਰਵਾਨਾ ਹੋ ਗਿਆ। ਇਸ ਸਮੇਂ ਉਕਤ ਵਿਅਕਤੀ ਨੂੰ ਕੈਥਰੀਨ ਵਿਖੇ ਆਈਸੋਲੇਟ ਕੀਤਾ ਗਿਆ ਹੈ ਅਤੇ ਇਸ ਨੂੰ ਜਲਦੀ ਹੀ ਨੈਸ਼ਨਲ ਸੈਂਟਰ ਫਾਰ ਰੈਜ਼ਿਲੈਂਸ ਵਿਖੇ ਸ਼ਿਫਟ ਕਰ ਦਿੱਤਾ ਜਾਵੇਗਾ।
ਉਕਤ ਘਟਨਾ ਨੂੰ ਦੇਖਦਿਆਂ ਹੋਇਆਂ ਗ੍ਰੇਟਰ ਡਾਰਵਿਨ ਅਤੇ ਕੈਥਰੀਨ ਖੇਤਰਾਂ ਵਿੱਚ 72 ਘੰਟੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ ਜੋ ਕਿ ਅੱਜ (mid day) ਦੋਪਹਿਰ ਤੋਂ ਸ਼ੁਰੂ ਹੋ ਰਿਹਾ ਹੈ।
ਲਾਕਡਾਊਨ ਦੌਰਾਨ ਲੋਕ ਸਿਰਫ ਅਤੇ ਸਿਰਫ ਪੰਜ ਜ਼ਰੂਰੀ ਕੰਮਾਂ (ਮੈਡੀਕਲ ਟ੍ਰੀਟਮੈਂਟ, ਜ਼ਰੂਰੀ ਚੀਜ਼ਾਂ ਜਾਂ ਸੇਵਾਵਾਂ, ਜ਼ਰੂਰੀ ਜਾਂ ਆਪਾਤਕਾਲੀਨ ਕੰਮ, ਕਸਰਤ ਆਦਿ) ਲਈ ਹੀ ਘਰਾਂ ਵਿੱਚੋਂ ਬਾਹਰ (5 ਕਿਲੋਮੀਟਰ ਦੇ ਦਾਇਰੇ ਤੱਕ) ਨਿਕਲ ਸਕਦੇ ਹਨ।