ਉਤਰ-ਪੂਰਬ ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਆਉਣ ਦਾ ਖਦਸ਼ਾ, ਹਜ਼ਾਰਾਂ ਉਡਾਣਾਂ ਰੱਦ

ਉੱਤਰ ਪੂਰਬੀ ਅਮਰੀਕਾ ‘ਚ ਅੱਜ ਜ਼ਬਰਦਸਤ ਬਰਫ਼ਬਾਰੀ ਦੇ ਕਾਰਨ ਹਜ਼ਾਰਾਂ ਉਡਾਣਾਂ ਨੂੰ ਰੱਦ ਕਰਨਾ ਪੈ ਰਿਹਾ ਹੈ। ਨਿਊਯਾਰਕ ਦੇ ਮੇਅਰ ਨੇ ਦੱਸਿਆ ਕਿ ਇਹ ਇਤਿਹਾਸ ‘ਚ ਸਭ ਤੋਂ ਵੱਡਾ ਤੂਫ਼ਾਨ ਦਾ ਰੂਪ ਲੈ ਸਕਦਾ ਹੈ। ਖੇਤਰ ‘ਚ ਦਿਨ ਭਰ ਹੋਈ ਬਰਫ਼ਬਾਰੀ ਵੱਡੇ ਬਰਫ਼ੀਲੇ ਤੂਫ਼ਾਨ ਦਾ ਰੂਪ ਲੈ ਸਕਦੀ ਹੈ, ਜਿਸ ‘ਚ ਨਿਊਯਾਰਕ ਅਤੇ ਨਿਊ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਬਿਲਕੁਲ ਠਹਿਰ ਜਾਣ ਦਾ ਖਦਸ਼ਾ ਹੈ। ਅਮਰੀਕਾ ਦੇ ਪੂਰਬੀ ਤੱਟ ਦੇ ਰਾਜਾਂ ‘ਚ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਹੈ। ਕੁਝ ਇਲਾਕਿਆਂ ‘ਚ ਤਿੰਨ ਫੁੱਟ ਤੱਕ ਬਰਫ਼ ਡਿੱਗਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਨਿਊਯਾਰਕ ਅਤੇ ਬੋਸਟਨ ਸਮੇਤ ਨਿਊਜਰਸੀ ਨੂੰ ਲੈ ਕੇ ਕੈਨੇਡਾ ਤੱਕ ਬਰਫ਼ੀਲੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਫਲਾਈਟ ਵੇਅਰ ਡਾਟ ਕਾਮ ਮੁਤਾਬਿਕ ਅਮਰੀਕਾ ਤੋਂ ਆਉਣ ਜਾਣ ਵਾਲੀਆਂ 5830 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕੀਤਾ ਗਿਆ।

Install Punjabi Akhbar App

Install
×