ਨਾਰਥ ਕੋਟ ਕਾਊਂਟਡਾਊਨ ਦੇ ਬਾਹਰ ਇਕ ਏਸ਼ੀਅਨ ਔਰਤ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼-ਲੁਟੇਰਾ ਫਰਾਰ

NZ PIC 23 Sep-2
ਅੱਜ ਬਾਅਦ ਦੁਪਹਿਰ 1.30 ਵਜੇ ਨਾਰਥ ਕੋਟ ਕਾਊਂਟਡਾਊਨ ਦੇ ਬਾਹਰ ਇਕ ਏਸ਼ੀਅਨ ਔਰਤ ਦੇ ਹੱਥ ਵਿਚੋਂ ਇਕ ਲੁਟੇਰੇ ਨੇ ਬੈਗ ਖੋਹਣ ਦੀ ਕੋਸ਼ਿਸ ਕੀਤੀ ਪਰ ਸਫਲ ਨਹੀਂ ਹੋ ਸਕਿਆ। ਜਿਸ ਸਮੇਂ ਉਸਨੇ ਹਮਲਾ ਕੀਤਾ ਉਸ ਸਮੇਂ ਇਕ ਹੋਰ 43 ਸਾਲਾ ਔਰਤ ਉਸਦੀ ਮਦਦ ਦੇ ਲਈ ਪਹੁੰਚੀ ਪਰ ਲੁਟੇਰੇ ਹਮਲਾਵਾਰ ਨੇ ਉਸ ਔਰਤ ਦੇ ਸਿਰ ਦੇ ਉਤੇ ਵਾਰ ਕਰ ਦਿੱਤਾ ਅਤੇ ਉਸਨੂੰ ਗਹਿਰਾ ਜ਼ਖਮੀ ਕਰ ਦਿੱਤਾ। ਹੁਣ ਇਸ ਔਰਤ ਦੇ ਦਿਮਾਗ ਦੀ ਆਕਲੈਂਡ ਹਸਪਤਾਲ ਦੇ ਵਿਚ ਸਰਜਰੀ ਹੋਵੇਗੀ। ਇਹ ਔਰਤ ਦੋ ਬੱਚਿਆਂ ਦੇ ਨਾਲ ਉਸ ਸਮੇਂ ਉਥੇ ਜਾ ਰਹੀ ਸੀ। ਇਸ ਲੁਟੇਰੇ ਦੀ ਪਹਿਚਾਣ 15-16 ਸਾਲਾ ਮਾਓਰੀ ਜਾਂ ਪੈਸੇਫਿਕ ਆਈਲੈਂਡਰ ਦੇ ਤੌਰ ‘ਤੇ ਕੀਤੀ ਗਈ ਹੈ। ਪੁਲਿਸ ਕਿਸੇ ਮੌਕੇ ਦੇ ਗਵਾਹ ਦੀ ਭਾਲ ਵਿਚ ਹੈ ਪਰ ਜਿਸ ਸਮੇਂ ਪੁਲਿਸ ਆਈ ਉਹ ਏਸ਼ੀਅਨ ਔਰਤ ਜਿਸਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਉਥੋਂ ਖਿਸਕ ਗਈ ਸੀ। ਪੁਲਿਸ ਹੁਣ ਸਿ ਔਰਤ ਦੀ ਵੀ ਤਲਾਸ਼ ਵਿਚ ਹੈ।

Install Punjabi Akhbar App

Install
×