ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ

ਸਰੀ -ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰੀ ਪੁਲਿਸ ਵਿਚ ਨਿਯੁਕਤ ਕੀਤੇ ਗਏ 18 ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਵਿਚ 4 ਔਰਤਾਂ, 3 ਸਵਦੇਸ਼ੀ, 2 ਦੱਖਣੀ ਏਸ਼ੀਆਈ ਅਤੇ 1-1 ਜਾਪਾਨੀ ਅਤੇ ਈਰਾਨੀ/ ਬੈਲਜੀਅਨ ਸ਼ਾਮਲ ਹਨ।

ਨਿਯੁਕਤ ਕੀਤੇ ਗਏ ਇਨ੍ਹਾਂ ਅਫਸਰਾਂ ਵਿਚ ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਯੂਕਰੇਨੀਅਨ, ਸਪੈਨਿਸ਼ ਅਤੇ ਫਾਰਸੀ ਬੋਲਣ ਵਾਲੇ ਸ਼ਾਮਲ ਹਨ। ਇਨ੍ਹਾਂ 18 ਅਫਸਰਾਂ ਵਿੱਚੋਂ 8 ਮਿਉਂਸਪਲ ਪੁਲਿਸ ਵਿਭਾਗਾਂ ਤੋਂ ਆਏ ਹਨ ਅਤੇ 10 ਆਰਸੀਐਮਪੀ ਤੋਂ ਆਏ ਹਨ ਅਤੇ ਇਨ੍ਹਾਂ ਨੂੰ ਪੁਲਿਸ ਦੇ ਸੁਚੱਜੇ ਕਾਰਜ, ਪ੍ਰਬੰਧ ਦਾ ਵਿਸ਼ਾਲ ਗਿਆਨ ਅਤੇ ਤਜ਼ਰਬਾ ਹੈ।

(ਹਰਦਮ ਮਾਨ)  +1 604 308 6663
maanbabushahi@gmail.com

Install Punjabi Akhbar App

Install
×