ਹੁਣ ਤੱਕ ਤਾਂ ਕਿਸੇ ਨਾ ਅਵਾਜ ਮਾਰੀ, ਤੂੰ ਕਿਹੜਾ ਰੱਬ ਆ ਗਿਆ ਨੀਂ ਜਿੰਦੇ ਮੇਰੀਏ, ਤੇਰੀ ਦੀਦ ਖੁਦਾ ਦਾ ਝਾਕਾ ਕੀ ਲੈਣਾ ਮੰਦਿਰਾਂ ਤੋਂ ਨੀਂ ਜਿੰਦੇ ਮੇਰੀਏ। ਮੀਆਂ ਬਖਤਾਵਰ ਦੀ ਕਲਮ ‘ਚੋਂ ਉਕਰੇ ਸੂਫ਼ੀਆਨਾਂ ਗੀਤ ਦੀਆਂ ਉਕਤ ਸਤਰਾਂ ਜਦੋਂ ਨੂਰਾਂ ਸਿਸਟਰ ਨੇ ਪੇਸ਼ ਕੀਤੀਆਂ ਤਾਂ ਸਾਰਾ ਮਾਹੌਲ ਸੂਫ਼ੀਆਨਾਂ ਰੰਗ ਵਿਚ ਰੰਗਿਆ ਗਿਆ। ਮੌਕਾ ਸੀ ਦਿ ਲੈਜੈਂਟ ਰਿਕਾਰਡਿੰਗ ਸੁਸਾਇਟੀ ਵੱਲੋਂ ਪ੍ਰਤਾਪ ਸਿਨੇਮਾ ਤਰਨਤਾਰਨ ਵਿਖੇ ਜੁਸਤਜੂ ਸ਼ਾਮ ਦਾ। ਹੋਲੀ ਨੂੰ ਸਮਰਪਿਤ ਇਸ ਸੂਫ਼ੀਆਨਾਂ ਨਾਈਟ ਦਾ ਉਦਘਾਟਨ ਐਸਐਸਪੀ ਮਨਮੋਹਨ ਕੁਮਾਰ ਸ਼ਰਮਾਂ ਨੇ ਕੀਤਾ। ਸੂਫੀਆਨਾਂ ਨਾਈਟ ਦੇ ਆਗਾਜ਼ ਮੌਕੇ ਜੋਤੀ ਨੂਰਾਂ ਤੇ ਸੁਲਤਾਨਾਂ ਨੂਰਾਂ ਦੀ ਜੋੜੀ ਨੇ ਇੱਕ ਇੱਕ ਕਰਕੇ ਡੇਢ ਦਰਜਨ ਸੂਫ਼ੀਆਨਾਂ ਕਲਾਮ ਪੇਸ਼ ਕੀਤੇ। ਇਸ ਮੌਕੇ ”ਆਜਾ ਵੇ ਮਾਹੀਂ ਤੱਤੜੀ ਦੇ ਵੇਹੜੇ ਸਾਡੇ ਨਾਲੋਂ ਚੰਗੇ ਤੈਨੂੰ ਮਿਲ ਗਏ ਨੇ ਕਿਹੜੇ” ਅਤੇ ਮੇਰਾ ਤੂੰਬਾਂ ਨਵਾਂ ਨਕੋਰ ਕੁੜੇ, ਛੱਲਾਂ ਤਾਂ ਛੱਲਾਂ ਨੇ ਪਾਣੀ ਦਾ ਕੀ ਏ ਪੇਸ਼ ਕੀਤੇ ਤਾਂ ਮਾਹੌਲ ਪੂਰੀ ਤਰ੍ਹਾਂ ਸੂਫ਼ੀਆਨਾਂ ਰੰਗਾਂ ਵਿਚ ਰੰਗਿਆ ਗਿਆ। ਇਸ ਮੌਕੇ ਐਸਡੀਐਮ ਖਡੂਰ ਸਾਹਿਬ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਮਹਿੰਦਰ ਸਿੰਘ ਜੱਸਲ, ਮਨੋਰੋਗਾਂ ਦੇ ਮਾਹਿਰ ਡਾ. ਰਾਣਾ ਰਣਬੀਰ ਸਿੰਘ, ਐਡਵੋਕੇਟ ਜਤਿੰਦਰ ਕੁਮਾਰ ਸੂਦ, ਗੁਰਮਿੰਦਰ ਸਿੰਘ ਰਟੌਲ, ਜਨਕ ਰਾਜ ਅਰੋੜਾ, ਯਸ਼ਪਾਲ ਸ਼ਰਮਾਂ, ਵਿਜੇ ਕੁਮਾਰ ਕੱਕੜ, ਮਾਸਟਰ ਸੁਖਵੰਤ ਸਿੰਘ ਧਾਮੀ, ਦਰਸ਼ਨਾ ਕੁਮਾਰੀ ਮਾਹੀਆ, ਸੂਰਜ ਸਿੰਘ ਮਾਹੀਆ, ਪ੍ਰਿੰਸੀਪਲ ਸਵਿੰਦਰ ਸਿੰਘ ਪੰਨੂੰ, ਪਰਮਵੀਰ ਸਿੰਘ ਤਰਨਤਾਰਨੀ, ਰਜਿੰਦਰ ਕੌਰ ਪੰਨੂੰ, ਰਵਿੰਦਰ ਕੁਮਾਰ ਬਿੱਲੂ, ਰਜਿੰਦਰ ਕੁਮਾਰ ਭੰਡਾਰੀ, ਗੁਰਦੇਵ ਸਿੰਘ ਢਿੱਲੋਂ, ਮਾਸਟਰ ਕੁਲਵਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ। ਸਮਾਗਮ ਦੇ ਅਖੀਰ ਵਿਚ ਸੂਫੀਆਨਾਂ ਗਾਇਕਾ ਨੂਰਾ ਸੁਲਤਾਨਾਂ ਅਤੇ ਜੋਤੀ ਨੂਰਾਂ ਨੂੰ ਮੀਆਂ ਬਖਤਾਵਰ (ਏਡੀਸੀ ਤਰਨਤਾਰਨ) ਨੇ ਸਨਮਾਨਿਤ ਕੀਤਾ।
(ਪਵਨ ਕੁਮਾਰ ਬੁੱਗੀ)
pawan5058