ਨਾਨ ਸਟਾਪ- ਲੰਬਾ ਹਵਾਈ ਸਫ਼ਰ

– ਸਿੰਗਾਪੁਰ ਏਅਰਲਾਈਨ ਨਿਊਯਾਰਕ ਤੋਂ ਸਿੰਗਾਪੁਰ ਲਈ ਅਕਤੂਬਰ ਦੇ ਵਿਚ ਸ਼ੁਰੂ ਕਰੇਗੀ ਨਾਨ ਸਟਾਪ ਫਲਾਈਟ
– 18 ਘੰਟੇ 45 ਮਿੰਟ ਦਾ ਲੱਗੇਗਾ ਸਮਾਂ

180530 direct flights to New York from Singapore
ਆਕਲੈਂਡ  -ਸਿੰਗਾਪੁਰ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਲੰਬੀ ਫਲਾਈਟ ਨਿਊਯਾਰਕ ਤੋਂ ਸਿੰਗਾਪੁਰ ਦਰਮਿਆਨ ਅਕਤੂਬਰ ਮਹੀਨੇ ਚਲਾਏਗੀ। 16,700 ਕਿਲੋਮੀਟਰ ਦਾ ਹਵਾਈ ਸਫਰ 18 ਘੰਟੇ 45 ਮਿੰਟ ਦੇ ਵਿਚ ਪੂਰਾ ਕੀਤਾ ਜਾਵੇਗਾ। ਜਹਾਜ਼ ਦੇ ਵਿਚ 67 ਬਿਜਨਸ ਕਲਾਸ ਸੀਟਾਂ ਅਤੇ 94 ਪ੍ਰੀਮੀਅਮ ਇਕੋਨਮੀ ਹੋਣਗੀਆਂ। 11 ਅਕਤੂਬਰ ਨੂੰ ਇਹ ਫਲਾਈਟ ਨੀਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਅਮਰੀਕਾ ਤੋਂ ਚੱਲੇਗੀ। ਇਸ ਵੇਲੇ ਆਕਲੈਂਡ ਤੋਂ ਦੋਹਾ  ਤੱਕ ਕਤਰ ਏਅਰਵੇਜ ਦੀ ਲੰਬਾਈ ਫਲਾਈਟ ਹੈ ਜੋ ਕਿ ਨਾਨ ਸਟਾਪ 14,535 ਕਿਲੋਮੀਟਰ ਸਫਰ ਤੈਅ ਕਰਦੀ ਹੈ।

Install Punjabi Akhbar App

Install
×