ਨਿਊ ਸਾਊਥ ਵੇਲਜ਼ ਵਿਚਲੇ ‘2022 ਦੇ ਵੂਮੇਨ ਆਫ ਦਾ ਯਿਅਰ ਐਵਾਰਡ’ ਲਈ ਨਾਮਾਂਕਣਾਂ ਦਾ ਸੱਦਾ

ਸਬੰਧਤ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਸਾਲ 2022 ਲਈ ‘ਵੂਮੇਨ ਆਫ ਦਾ ਯਿਅਰ ਐਵਾਰਡ’ ਦਾ ਐਲਾਨ ਕਰਦਿਆਂ ਯੋਗ ਉਮੀਦਵਾਰਾਂ ਨੂੰ ਆਪਣੇ ਨਾਮਾਂਕਣ ਦਾਖਿਲ ਕਰਨ ਲਈ ਅਪੀਲ ਕੀਤੀ ਹੈ।
ਸ਼੍ਰੇਣੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵੂਮੇਨ ਆਫ ਐਕਸੀਲੈਂਸ, ਐਬੋਰਿਜਨਲ ਵੂਮੇਨ ਆਫ ਦਾ ਯਿਅਰ, ਅਵੇਅਰ ਸੁਪਰ ਨਿਊ ਸਾਊਥ ਵੇਲਜ਼ ਕਮਿਊਨਿਟੀ ਹੀਰੋ ਆਫ ਦੀ ਯਿਅਰ, ਯੰਗ ਵੂਮੇਨ ਆਫ ਦਾ ਯਿਅਰ, ਅਤੇ ਰਿਜਨਲ ਵੂਮੇਨ ਆਫ ਦਾ ਯਿਅਰ, ਆਦਿ ਸ਼੍ਰੇਣੀਆਂ ਸ਼ਾਮਿਲ ਹਨ।
ਇੱਕ ਹੋਰ ਖਾਸ ਸ਼੍ਰੇਣੀ ਜਿਸ ਵਿੱਚ ਕਿ 7 ਤੋਂ 17 ਸਾਲਾਂ ਦੀਆਂ ਲੜਕੀਆਂ ਅਤੇ ਨਵਯੁਵਤੀਆਂ ਸ਼ਾਮਿਲ ਹਨ, ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਅਜਿਹੀਆਂ ਬੱਚੀਆਂ ਅਤੇ ਨਵਯੁਵਤੀਆਂ ਨੂੰ ਉਤਸਾਹਿਤ ਕਰਨ ਵਾਸਤੇ ਇਸ ਸ਼੍ਰੇਣੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਨਾਲ ਕਿ ਉਕਤ ਉਮਰ ਵਰਗ ਦੀਆਂ ਬੱਚੀਆਂ ਨੂੰ ਕਾਫੀ ਪ੍ਰੇਰਨਾ ਪ੍ਰਾਪਤ ਹੋਵੇਗੀ
ਉਨ੍ਹਾਂ ਇਹ ਵੀ ਕਿਹਾ ਕਿ ਸਾਲ 2021 ਲਈ 373 ਅਜਿਹੇ ਨਾਮਾਂਕਣ ਦਾਖਿਲ ਹੋਏ ਸਨ।
ਜ਼ਿਆਦਾ ਜਾਣਕਾਰੀ ਅਤੇ ਨਾਮਾਂਕਣ ਆਦਿ ਦਾਖਿਲ ਕਰਨ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਨਾਮਾਂਕਣ ਦੀ ਆਖਰੀ ਤਾਰੀਖ ਸਤੰਬਰ ਮਹੀਨੇ ਦੀ 17 ਦਿਨ ਸ਼ੁਕਰਵਾਰ ਤੱਕ ਰੱਖੀ ਗਈ ਹੈ।

Install Punjabi Akhbar App

Install
×