ਖਾਲਸਾ ਏਡ ਲਈ ਨੋਮੀਨੇਸ਼ਨ ਭੇਜਣ ਦੀ ਆਖਰੀ ਤਾਰੀਖ਼ 31 ਜਨਵਰੀ ਹੈ, ਵੱਧ ਤੋ ਵੱਧ ਨਿਮੀਨੇਸ਼ਨ ਭੇਜਣ ਦੀ ਕੋਸ਼ਿਸ਼ ਕਰੋ

ਨਿਊਯਾਰਕ/ਔਟਾਵਾ—ਖਾਲਸਾ ਏਡ ਨੂੰ ਕੈਨੇਡਾ ਦੇ ਸੂਬੇ ਅਲਬਰਟਾ ਦੇ ਸਾਂਸਦ ਟਿਮ ਉੱਪਲ ਵੱਲੋ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਉਨਟਾਰੀਓ ਦੇ ਮੰਤਰੀ ਪਰਬਮੀਤ ਸਰਕਾਰੀਆ ਦੇ ਸਹਿਯੋਗ ਨਾਲ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਕੀਤਾ ਜਾ ਚੁੱਕਾ ਹੈ। ਇਸ ਨੋਮੀਨੇਸ਼ਨ ਤੋਂ ਬਾਅਦ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਿੱਥੇ-ਜਿੱਥੇ ਰਹਿੰਦੇ ਹਾਂ ਆਪਣੇ-ਆਪਣੇ  ਲੋਕਲ ਫੈਡਰਲ ਪੱਧਰ ਦੇ ਨੁਮਾਇੰਦਿਆਂ (ਸਾਂਸਦ) ਨੂੰ ਬੇਨਤੀ ਕਰੀਏ ਉਹ ਵੀ ਆਪਣੇ ਪੱਧਰ ਤੇ ਖਾਲਸਾ ਏਡ ਨੂੰ ਨੋਮੀਨੇਟ ਕਰਨ ,ਯਾਦ ਰਹੇ ਇਸ ਨੋਮੀਨੇਸ਼ਨ ਦੀ ਅੰਤਿਮ ਤਾਰੀਖ 31 ਜਨਵਰੀ ਹੈ, ਸੋ ਵੱਧ ਤੋਂ ਵੱਧ ਨੋਮੀਨੇਸ਼ਨ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇ।

Install Punjabi Akhbar App

Install
×