ਅਲਬਰਟਾ ਤੋਂ ਸਾਂਸਦ ਟਿਮ ਉੱਪਲ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਉਨਟਾਰੀਓ ਦੇ ਮੰਤਰੀ ਪਰਬਮੀਤ ਸਰਕਾਰੀਆ ਵੱਲੋਂ ਖਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ

ਨਿਊਯਾਰਕ/ਬਰੈਂਪਟਨ —ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਉਨਟਾਰੀਓ ਦੇ ਮੰਤਰੀ ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸਾਂਸਦ ਟਿਮ ਉੱਪਲ ਵੱਲੋ ਸਿੱਖ ਚੈਰੀਟੇਬਲ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਕੀਤਾ ਗਿਆ ਹੈ, ਸਾਂਸਦ ਟਿਮ ਉੱਪਲ ਵੱਲੋ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸਾਂਸਦ ਟਿਮ ਉੱਪਲ ਵੱਲੋ ਇਸ ਨੋਮੀਨੇਸ਼ਨ ਦੇ ਨਾਲ ਖਾਲਸਾ ਏਡ ਵੱਲੋਂ ਕੀਤੇ ਗਏ ਕੰਮਾਂ ਦੀ ਇੱਕ ਲਿਸਟ ਵੀ ਸਾਂਝੀ ਕੀਤੀ ਗਈ ਹੈ।

ਇਸ ਲਿਸਟ ਵਿੱਚ ਖਾਲਸਾ ਏਡ ਵੱਲੋਂ ਕੈਨੇਡਾ ਵਿਖੇ ਕੋਵਿਡ ਦੇ ਸਮੇਂ ਕੈਨੇਡੀਅਨ ਨਾਗਰਿਕਾਂ ਦੀ ਕੀਤੀ ਗਈ ਮੱਦਦ ਦਾ ਵੀ ਜ਼ਿਕਰ ਹੈ ।ਟਿਮ ਉੱਪਲ ਦਾ ਕਹਿਣਾ ਹੈ ਕਿ ਉਹਨਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਉਨਟਾਰੀਓ ਦੇ ਮੰਤਰੀ ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਹਾਲ ਦੇ ਸਮੇਂ ਖਾਲਸਾ ਏਡ ਨਾਲ ਸਬੰਧਤ ਕੁੱਝ ਵਾਲੰਟਿਅਰਾ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਵਾਸਤੇ ਨੋਟਿਸ ਵੀ ਜਾਰੀ ਕੀਤੇ ਗਏ ਸਨ।

Install Punjabi Akhbar App

Install
×