ਨਿਊ ਸਾਊਥ ਵੇਲਜ਼ ਸਰਕਾਰ ਨੇ ਨਾਇਡੋਕ ਹਫਤਾ ਮਨਾਉਣ ਦੇ ਕੀਤੇ ਖਾਸ ਪ੍ਰਬੰਧ

ਐਬੋਰਿਜਨਲ ਮਾਮਲਿਆਂ ਦੇ ਮੰਤਰੀ ਡਾਨ ਹਾਰਵਿਨ ਨੇ ਦੱਸਿਆ ਕਿ ਰਾਜ ਅੰਦਰ ਇਸ ਹਫਤੇ ਨੂੰ (ਨਵੰਬਰ 8 ਤੋਂ 15 ਤੱਕ) ਨਾਇਡੋਕ (National Aborigines and Islanders Day Observance Committee)ઠਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਕੋਵਿਡ-19 ਦੇ ਚਲਦਿਆਂ, ਖਾਸ ਪ੍ਰਬੰਧਾਂ ਅਧੀਨ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਅਸਲ ਵਿੱਚ ਉਕਤ ਹਫਤਾ ਹਰ ਸਾਲ ਦੇ ਜੁਲਾਈ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਪਰੰਤੂ ਇਸ ਸਾਲ ਕਰੋਨਾ ਦੇ ਚਲਦਿਆਂ ਨਵੰਬਰ ਦੇ ਮਹੀਨੇ ਵਿੱਚ ਉਕਤ ਸਮਾਗਮ ਕੀਤੇ ਜਾ ਰਹੇ ਹਨ। ਇਸ ਵਾਸਤੇ ਸਰਕਾਰ ਵੱਲੋਂ 160,000 ਡਾਲਰਾਂ ਨਾਲ ਸਥਾਨਕ ਐਬੋਰਿਜਨਲ ਲੈਂਡ ਕਾਂਸਲ, ਸਥਾਲਕ ਕਾਂਸਲ, ਸਕੂਲਾਂ, ਖੇਡਾਂ ਅਤੇ ਨਾਚ-ਗਾਣਿਆਂ ਦੇ ਗਰੁੱਪਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ ਤਾਂ ਜੋ ਕੋਵਿਡ-19 ਸੇਫ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਉਕਤ ਸਮਾਗਮਾਂ ਨੂੰ ਪ੍ਰਵਾਨ ਚੜ੍ਹਾਇਆ ਜਾ ਸਕੇ। ਮੰਤਰੀ ਜੀ ਨੇ ਦੱਸਿਆ ਕਿ ਇਸ ਦੇ ਤਹਿਤ ਭਾਸ਼ਾਵਾਂ ਦੇ ਗਿਆਨ ਅਤੇ ਨਾਚ ਗਾਣਿਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਬੀ.ਬੀ.ਕਿਊ ਅਤੇ ਭਾਈਚਾਰੇ ਦੇ ਕਲ਼ਾ ਨਾਲ ਸਬੰਧਤ ਦੀਆਂ ਪ੍ਰਦਰਸ਼ਨੀਆਂ ਤਹਿਤ ਐਬੋਰਿਜਨਲ ਅਤੇ ਟੋਰਜ਼ ਆਈਲੈਂਡਰ ਲੋਕਾਂ ਦੀਆਂ ਕਲ਼ਾ ਦੇ ਖੇਤਰਾਂ ਵਿੱਚ ਰੁਚੀਆਂ ਅਤੇ ਕਾਰਗੁਜ਼ਾਰੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਕਰੋਨਾ ਸੇਫ ਦੇ ਨਿਯਮਾਂ ਤਹਿਤ ਇਸ ਸਾਲ ਕੁੱਝ ਵੱਡੇ ਪ੍ਰੋਗਰਾਮਾਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਪਰੰਤੂ ਫੇਰ ਵੀ ਘੱਟੋ ਘੱਟ 95 ਅਜਿਹੇ ਪ੍ਰੋਗਰਾਮ ਹਨ ਜਿਨ੍ਹਾਂ ਦੇ ਤਹਿਤ ਲੋਕਾਂ ਨੂੰ ਮਨੋਰੰਜਨ ਅਤੇ ਜਾਣਕਾਰੀਆਂ ਹਾਸਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਬਿਨਾਲ ਬਿਲਾ ਖੇਤਰ ਵਿੱਚ 28 ਪ੍ਰੋਗਰਾਮ, ਗ੍ਰੇਟਰ ਸਿਡਨੀ ਵਿੱਚ 12, ਹੰਟਰ ਸੈਂਟਰਲ ਕੋਸਟ ਖੇਤਰ ਵਿੱਚ 13, ਇਲਵਾਰਾ ਸਦਰਨ ਵਿੱਚ 10, ਮਰਡੀ ਪਾਕੀ ਖੇਤਰ ਵਿੱਚ 7, ਨਿਊ ਇੰਗਲੈਂਡ ਅਤੇ ਨਾਰਥ ਵੈਸਟ ਵਿੱਚ 11 ਅਤੇ ਨਾਰਥ ਈਸਟ ਕੋਸਟ ਵਿੱਚ 14 ਅਜਿਹੇ ਹੀ ਪ੍ਰੋਗਰਾਮ ਕੀਤੇ ਜਾ ਰਹੇ ਹਨ।

Install Punjabi Akhbar App

Install
×