ਮਜ਼ਹਬ ਦੇ ਨਾਂ ‘ਤੇ ਦਿੱਤਾ ਨੋਬਲ ਕਿੰਨਾ ਕੁ ਸਹੀ !

Nobel piece prize

ਨੋਬਲ ਪ੍ਰਾਈਜ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ  ਵਾਰ ਹੋਇਆ ਹੈ ਕਿ ਮਜ਼ਹਬ ਦੇ ਆਧਾਰ ਤੇ ਕਿਸੇ ਨੂੰ ਨੋਬਲ ਪ੍ਰਾਈਜ਼ ਦਿੱਤਾ ਹੋਵੇ। ਭਾਰਤ ਦੇ ਸਤਿਆਰਥੀ ਨੂੰ ਮਿਲੇ  ਇਸ ਇਨਾਮ ਨਾਲ ਭਾਰਤ ਦਾ ਨਾਂ ਉੱਚਾ ਹੋਇਆ ਹੈ। ਪਰ ਯੂਸਫ਼ ਮਲਾਲਾ ਅਤੇ ਸਤਿਆਰਥੀ ਨੂੰ ਇਸ ਲਈ ਇਨਾਮ ਦਿੱਤਾ ਜਾਣਾ ਕਿ ਮਲਾਲਾ ਮੁਸਲਿਮ ਹੈ ਤੇ ਸਤਿਆਰਥੀ ਹਿੰਦੂ, ਇਹ ਗਲਤ ਹੈ। ਪਰ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਅੰਗਰੇਜ਼ ਸ਼ਾਸ਼ਕ ਹਿਟਲਰ ਵੀ ਇਸ ਸਾਂਤੀ ਪੁਰਸ਼ਕਾਰ ਲਈ ਨਾਮਜਦ ਹੋਇਆ ਸੀ।
ਹੋ ਸਕਦਾ ਕੁਝ ਦੋਸਤਾਂ ਨੂੰ ਇਸ ਪੁਰਸ਼ਾਰ ਦੇ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ। ਇਸ ਲਈ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਸਦੇ ਇਤਿਹਾਸ ਤੇ ਵੀ ਝਾਤ ਮਾਰ ਲਈਏ।  ਮਸ਼ਹੂਰ ਵਿਗਿਆਨੀ ਅਲਫ਼ਰੈਡ ਨੋਬਲੇ ਦੀ ਜਦੋਂ ਮੌਤ ਹੋਈ ਤਾਂ ਉਹਨਾਂ ਦੇ ਘਰ ਵਾਲੇ ਉਸਦਾ ਵਸੀਅਤਨਾਮਾ ਪੜ੍ਹ ਕੇ ਹੈਰਾਨ ਰਹਿ ਗਏ। ਅਲਫ਼ਰੈਡ ਨੇ ਆਪਣੀ 95 ਫੀਸਦੀ ਜਾਇਦਾਦ ਇੱਕ ਟ੍ਰਸਟ ਦੇ ਨਾਂ ਦਾਨ ਕਰ ਦਿੱਤੀ ਸੀ। ਘਰਵਾਲਿਆਂ ਨੂੰ ਇਹ ਉੱਕਾ ਈ ਉਮੀਦ ਨਹੀਂ ਸੀ। ਸ਼ੁਰੂ ਸ਼ੁਰੂ ਵਿੱਚ ਉਹਨਾਂ ਨੇ ਇਸ ਵਸੀਅਤਨਾਮੇ ਨੂੰ ਸਵੀਕਾਰ ਨਹੀਂ ਕੀਤਾ ਪਰ ਪੰਜ ਸਾਲ ਬਾਦ ਉਹਨਾਂ ਨੂੰ ਸਵੀਕਾਰ ਕਰਨਾ ਹੀ ਪਿਆ। ਇਸਦੇ ਨਾਲ ਹੀ 1901 ਵਿੱਚ ਨੋਬਲ ਪੁਰਸ਼ਕਾਰਾਂ ਦੀ ਸ਼ੁਰੂਆਤ ਹੋਈ। ਵੱਖ ਵੱਖ ਖੇਤਰਾਂ ਵਿੱਚ ਨੋਬਲੇ ਪੁਰਸ਼ਕਾਰ ਦਿੱਤੇ ਜਾਣ ਲੱਗੇ। ਭਾਂਵੇ ਕਿ ਕੁਝ ਪੁਰਸ਼ਾਕਾਰ ਵਿਵਾਦਾਂ ਵਿੱਚ ਵੀ ਰਹੇ ਪਰ ਫੇਰ ਵੀ ਨੋਬਲੇ ਪੁਰਸ਼ਕਾਰ ਮਿਲ ਜਾਣ ਨਾਲ ਇਹ ਅਹਿਸਾਸ ਹੁੰਦਾ ਹੈ ਕਿ ਦੁਨੀਆਂ ਦਾ ਸਭਤੋਂ ਵੱਡਾ ਇਨਾਮ ਜਿੱਤ ਲਿਆ ਹੈ। ਭੌਤਕ, ਰਸਾਇਨ,ਚਿਕਿਤਸਾ  ਵਿਗਿਆਨ,ਸਾਹਿਤ ਅਤੇ ਅਰਥ ਸ਼ਾਸਤਰ ਦੇ ਲਈ ਨੋਬਲੇ ਜੇਤੂਆਂ ਦਾ ਚੋਣ ਰਾਇਲ ਸਵੀਡਿਸ਼ ਅਕੈਡਮੀ ਦੁਆਰਾ ਕੀਤਾ ਜਾਂਦਾ ਹੈ। ਸਾਹਿਤ ਦੇ ਨੋਬਲ ਪੁਰਸ਼ਕਾਰਾਂ ਦਾ ਐਲਾਨ ਨਾਰਵੇ ਦੀ ਸੰਸਦ ਦੁਆਰਾ ਚੁਣੀ ਹਈ ਪੰਜ ਮੈਂਬਰੀ ਨੋਬਲੇ ਕਮੇਟੀ ਸਭਤੋਂ ਬਾਦ ਵਿੱਚ ਕਰਦੀ ਹੈ।
ਅਵਾਰਡਾਂ ਬਾਰੇ ਕੁਝ ਤੱਥ
ਅਰਥ ਸ਼ਾਸਤਰ-ਇਸ ਅਵਾਰਡ ਨੂੰ ਤਕਨੀਕੀ ਰੂਪ ਵਿੱਚ ਨੋਬਲੇ ਅਵਾਰਡ ਨਹੀਂ ਮੰਨਿਆ ਜਾਂਦਾ। ਕਿਉਂਕਿ ਆਪਣੀ ਵਸੀਅਤ ਵਿੱਚ ਅਲਫਰੈਡ ਨੋਬਲੇ ਨੇ ਇਸਦਾ ਜ਼ਿਕਰ ਵੀ ਨਹੀਂ ਕੀਤਾ ਸੀ। ਇਸ ਅਵਾਰਡ ਨੂੰ 1969 ਵਿੱਚ ਸ਼ਾਮਿਲ ਕੀਤਾ ਗਿਆ।ਇਸਦਾ ਨਾਂ  ਵੀ ਨੋਬਲੇ ਯਾਦਗਾਰੀ ਅਰਥ ਸ਼ਾਸਤਰ ਅਵਾਰਡ ਰੱਖਿਆ ਗਿਆ।
ਭੌਤਿਕੀ ਅਵਾਰਡ-
ਸਾਲ 1915 ਵੱਚ ਨੋਬੇਲ ਅਵਾਰਡ ਪ੍ਰਾਪਤ ਕਰਨ ਵਾਲੇ ਬ੍ਰਿਟਿਸ਼ ਵਿਗਿਆਨੀ ਵਿਲੀਅਮ ਲਾਰੈਂਸ ਬਰਾਗ ਨੂੰ 25 ਸਾਲ ਦੀ ਉਮਰ ਵਿੱਚ ਦਿੱਤਾ ਗਿਆ। ਇਹ ਉਸਦੇ ਪਿਤਾ ਨਾਲ ਸਾਂਝੇ ਤੌਰ ਤੇ ਪ੍ਰਦਾਨ ਕੀਤਾ ਗਿਆ ਸੀ। ਪਰ  ਜੌਹਨ ਬਾਰਡਿਨ ਭੌਤਿਕੀ ਸ੍ਰੈਣੀ ਵਿੱਚ ਦੋ ਨੋਬੇਲ ਲੈਣ ਵਾਲੇ ਪਹਿਲੇ ਵਿਗਿਆਨੀ ਹਨ।
ਰਸਾਇਣ-
ਮੇਰੀ ਕਿਊਰੀ ਦੇ ਜਵਾਈ ਫੈਡਰਿਕ ਜੁਲੀਅਟ ਰਸਾਇਣ ਵਿਗਿਆਨ ਵਿੱਚ ਸਭ ਤੋਂ ਘੱਟ ਉਮਰ ਦੇ ਜੇਤੂ ਹਨ। ਉਹਨਾਂ ਨੂੰ 35 ਸਾਲ ਦੀ ਉਮਰ ਵਿੱਚ ਉਸਦੀ ਘਰ ਵਾਲੀ  ਇਰੇਨ ਜੁਲੀਅਟ ਨੂੰ ਸਾਂਝੇ ਤੌਰ ਤੇ ਪ੍ਰਦਾਨ  ਕੀਤਾ ਗਿਆ।
ਚਿਕਿਤਸਾ – ਇਸ ਖੇਤਰ ਵਿੱਚ 104 ਲੋਕਾਂ ਨੂੰ ਇਹ ਅਵਾਰਡ ਮਿਲ ਚੱਕਿਆ ਹੈ। ਇਸ ਵਿੱਚ 38 ਅਵਾਰਡ ਨਿੱਜੀ ਤੌਰ ਤੇ,32 ਅਵਾਰਡ ਦੋ ਦੋ ਵਿਅਕਤੀਆਂ ਨੂੰ ਸਾਂਝੇ ਤੌਰ ਤੇ ਅਤੇ 34 ਅਵਰਾਡ ਤਿੰਨ ਤਿੰਨ ਵਿਅਕਤੀਆਂ ਨੂੰ ਸਾਂਝੇ ਤੌਰ ਤੇ ਪ੍ਰਦਾਨ ਕੀਤੇ ਗਏ।
ਸਾਂਤੀ – ਜਰਮਨ ਪੱਤਰਕਾਰ ਕਾਰਲ ਵਾਨ ਅੋਸਿਤਜਕੀ, ਮਿਆਂਮਾਰ ਦੇ ਰਾਜ ਨੇਤਾ ਆਂਗ ਸਾਨ ਸੂ ਕੀ ਅਤੇ ਚੀਨੀ ਮਾਨਵ ਅਧਿਕਾਰਾਂ ਲਈ  ਕੰਮ ਕਰਨ ਵਾਲੇ ਲੀਓ ਜਿਆਬੂ ਨੂੰ ਜੇਲ ਵਿੱਚ ਪ੍ਰਦਾਨ ਕੀਤਾ ਗਿਆ। ਵਿਅਤਨਾਮ ਦੇ ਕਾਮਰੇਡ ਰਾਜਨੇਤਾ ਲੀ ਡੱਕ ਨੇ 1973 ਵਿੱਚ ਇਹ ਅਵਾਰਡ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਵਾਰ ਇਹ ਅਵਾਰਡ ਯਸਫ਼ ਮਲਾਲਾ ਅਤੇ ਸਤਿਆਰਥੀ ਨੂੰ ਦੇਣ ਦਾ ਐਲਾਣ ਕੀਤਾ ਹੈ।
ਸਾਹਿਤ – ਇਸ ਅਵਾਰਡ ਨੂੰ ਸਭਤੋਂ ਪਿੱਛੋਂ ਐਲਾਨ ਕੀਤਾ ਜਾਂਦਾ  ਹੈ। ”ਦ ਜੰਗਲ ਬੁੱਕ” ਲਿਖਣ ਵਾਲੇ ਰੂਡੀਆਈ ਕਿਪਲਿੰਗ ਇਹ  ਅਵਾਰਡ ਲੈਣ ਵਾਲੇ ਸਭ ਤੋਂ ਛੋਟੀ ਉਮਰ ਦੇ ਲੇਖਕ ਹਨ। 1914, 1918, 1935, 1940, 1941, 1942 ਅਤੇ 1943 ਵਿੱਚ ਇਹ ਅਵਾਰਡ ਨਹੀਂ ਦਿਤਾ ਗਿਆ।

ਨੋਬੇਲ ਨਾਲ ਸੰਬਧਿਤ ਕੁਝ ਰੌਚਕ ਤੱਥ
ਅਲਫਰੈਡ ਨੇਬੇਲ ਸਿਰਫ਼ ਇੱਕ ਕਲਾਸ ਹੀ ਪੜ੍ਹਿਆ ਸੀ ਪਰ  ਉਹਨਾਂ ਨੂੰ ਅੰਗਰੇਜ਼ੀ, ਫ੍ਰੈਂਚ, ਜਰਮਨ ਭਾਸਾਵਾਂ ਅਤੇ ਰਸਾਇਣ ਦਾ ਗਿਆਨੀ ਸੀ। ਉਹਨਾਂ ਨੇ ਡਾਇਨਾਮੇਟ ਸਹਿਤ 355 ਖੋਜਾਂ ਕੀਤੀਆਂ।
ਭੋਨਟਿੋ ਮੁਸੋਲਿਨੀ 1935, ਐਡੋਲਫ਼ ਹਿਟਲਰ 1939 ਅਤੇ ਜੌਸਫ਼ ਸਟਾਲਿਨ 1945 ਤੇ 1948 ਵਰਗੇ ਤਾਨਾਸ਼ਾਹ ਵੀ ਸਾਂਤੀ ਨੋਬੇਲ ਅਵਾਰਡ ਲਈ ਨਾਮਜਦ ਹੋ ਚੁੱਕੇ ਹਨ।

(ਗੁਰਪ੍ਰੇਮ ਲਹਿਰੀ)

Install Punjabi Akhbar App

Install
×