ਕਾਂਗਰਸ ਪਾਰਟੀ ਵੱਲੋ ਤਰਨ ਤਾਰਨ ਵਿਚ ਸ਼ਹਿਰੀ ਪ੍ਰਧਾਨ ਦਾ ਕੋਈ ਅਹੁਦਾ ਨਹੀ-ਸੋਨੂੰ ਦੋਦੇ

ttphotopawan01(1)ਦਿਨ ਐਤਵਾਰ ਨੂੰ ਤਰਨ ਤਾਰਨ ਦੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ ਕੈਪਟਨ ਅਮਰਿੰਦਰ ਸਿੰਘ ਦੀ ਹਲਕਾ ਤਰਨ ਤਾਰਨ ਦੇ ਲੋਕਾ ਨਾਲ 2017 ਦੀਆ ਚੋਣਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ।ਅਤੇ ਇੱਕ ਦੂਸਰੇ ਨੇ ਆਪਣੀਆ ਮੁਸ਼ਿਕਲਾ ਕੈਪਟਨ ਸਾਹਿਬ ਨੂੰ ਸੁਣਾ ਰਹੇ ਸੀ ਕਿ ਉਸੀ ਵਕਤ ਤਰਨ ਤਾਰਨ ਦੇ ਬਲਾਕ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਵਰਕਰ ਸੁੱਖਦੇਵ ਭਾਰਗਵ ਅਤੇ ਸੰਦੀਪ ਸਿੰਘ ਸੋਨੂੰ ਦੋਦੇ ਆਪਿਸ ਵਿਚ ਗਰਮਾ ਗਏ।ਇਸੀ ਸਬੰਧੀ ਵਿਚ ਕਾਂਗਰਸ ਭਵਨ ਵਿਚ ਬਲਾਕ ਪ੍ਰਧਾਨ ਸੰਦੀਪ ਕੁਮਾਰ ਸੋਨੂੰ ਦੋਦੇ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਤਰਨ ਤਾਰਨ ਜਿਲੇ ਨੂੰ ਕਾਂਗਰਸ ਦੀ ਹਾਈਕਮਾਨ ਵੱਲੋ ੮ ਬਲਾਕਾ ਦੇ ਵਿਚ ਵੰਡਿਆ ਹੋਇਆ ਹੈ।ਤਰਨ ਤਾਰਨ ਹਲਕੇ ਦੇ ਵਿਚ 2 ਬਲਾਕ ਆਉਂਦੇ ਹਨ ਜਿਸ ਵਿਚ ਬਲਾਕ ਤਰਨ ਤਾਰਨ ਅਤੇ ਬਲਾਕ ਗੰਡੀਵਿੰਡ ਹੈ।ਉਹਨਾ ਨੇ ਕਿਹਾ ਕਿ ਤਰਨ ਤਾਰਨ ਬਲਾਕ ਦੇ ਲਈ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਉਹਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਤਰਨ ਤਾਰਨ ਬਲਾਕ ਪ੍ਰਧਾਨ ਦੇ ਅਧੀਨ ਤਰਨ ਤਾਰਨ ਸ਼ਹਿਰ ਦੇ ਨਾਲ ਲੱਗਭਗ 40 ਪਿੰਡ ਆ਼ਂਦੇ ਹਨ।ਕਾਂਗਰਸ ਹਾਈ ਕਮਾਨ ਵੱਲੋ ਤਰਨ ਤਾਰਨ ਸ਼ਹਿਰ ਲਈ ਕੋਈ ਵਖਰਾ ਪ੍ਰਧਾਨ ਨਿਯੁਕਤ ਨਹੀ ਕੀਤਾ ਜਾਂਦਾ।ਜਦ ਕਿ ਸੁੱਖਦੇਵ ਭਾਰਗਵ ਆਪਣੇ ਆਪ ਨੂੰ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋ ਦਿਖਾਏ ਗਏ ਨਿਯੁਕਤੀ ਪੱਤਰ ਤਹਿਤ ਸ਼ਹਿਰੀ ਪ੍ਰਧਾਨ ਕਹਿੰਦੇ ਹਨ।ਜਦ ਕਿ ਉਹਨਾ ਨੂੰ ਇਹ ਨਹੀ ਪਤਾ ਕਿ ਸ਼ਹਿਰੀ ਪ੍ਰਧਾਨ ਦਾ ਅਹੁਦਾ ਹੈ ਹੀ ਨਹੀ ਹੈ।ਉਹਨਾ ਨੇ ਕਿਹਾ ਕਿ ਸ਼ਹਿਰੀ ਪ੍ਰਧਾਨ ਦਾ ਅਹੁਦਾ ਕੇਵਲ ਕਾਰਪੋਰੇਸ਼ਨਾ ਵਾਲੇ ਸ਼ਹਿਰਾ ਵਿਚ ਹੀ ਅਧੀਨ ਹੈ।ਇਸ ਮੋਕੇ ਡਾ ਧਰਮਵੀਰ ਅਗਨੀਹੋਤਰੀ ਦੇ ਪੀ.ਏ ਰਾਣਾ ਡਿਆਲ ਨੇ ਕਿਹਾ ਕਿ ਕਾਂਗਰਸੀ ਵਰਕਰਾ ਨੁੰ ਆਪਣੇ ਨਿਜੀ ਸੁਆਰਥਾ ਨੂੰ ਛੱਡ ਕੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰਨੇ ਚਾਹੀਦੇ ਹਨ।ਇਸ ਮੋਕੇ ਗੁਰਵਿੰਦਰ ਸਿੰਘ ਸਾਬਕਾ ਸਰਪੰਚ,ਜਸਬੀਰ ਸਿੰਘ,ਭੁਪਿੰਦਰ ਸਿੰਘ,ਸੁਲਤਾਨ ਸਿੰਘ,ਰਾਜਵਿੰਦਰ ਸਿੰਘ,ਕਲੇਰ, ਦਵਿੰਦਰਦੀਪ ਸਿੰਘ,ਰਾਜਾ ਅਤੇ ਕਾਂਗਰਸੀ ਵਰਕਰ ਹਾਂਜਿਰ ਸਨ।

Install Punjabi Akhbar App

Install
×