ਕਾਰਡੀਨਲ ਜਾਰਜ ਪੈਲ ਵਾਸਤੇ ਕੋਈ ਵੀ ਰਾਜਕੀਏ ਸ਼ੋਕ ਸੇਵਾਵਾਂ ਨਹੀਂ -ਡੇਨੀਅਲ ਐਂਡ੍ਰਿਊਜ਼

ਵਿਕਟੌਰੀਆਈ ਪ੍ਰੀਮੀਅਰ -ਡੇਨੀਅਲ ਐਂਡ੍ਰਿਊਜ਼ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਕਾਰਡੀਨਲ ਜਾਰਜ ਪੈਲ ਵਾਸਤੇ ਕੋਈ ਵੀ ਰਾਜਕੀਏ ਸ਼ੋਕ ਸੇਵਾਵਾਂ ਨਹੀਂ ਪ੍ਰਦਾਨ ਕੀਤੀਆਂ ਜਾਣਗੀਆਂ ਕਿਉਂਕਿ ਨਾਂ ਤਾਂ ਉਨ੍ਹਾਂ ਨੂੰ ਇਸ ਬਾਬਤ ਕੋਈ ਦਰਖ਼ਾਸਤ ਹੀ ਮਿਲੀ ਹੈ ਅਤੇ ਵੈਸੇ ਵੀ ਉਨ੍ਹਾਂ ਦੀਆਂ ਅਤੇ ਸਰਕਾਰ ਦੀਆਂ ਭਾਵਨਾਵਾਂ ਉਨ੍ਹਾਂ ਦੇ ਨਾਲ ਹਨ ਜੋ ਕਿ ਬੱਚਿਆਂ ਦੇ ਸਰੀਰਕ ਸ਼ੋਸ਼ਣ ਦਾ ਦੁੱਖ ਝੇਲ ਰਹੇ ਹਨ ਅਤੇ ਇਸੇ ਵਾਸਤੇ ਉਸ ਸ਼ਖ਼ਸ ਵਾਸਤੇ ਰਾਾਜ ਦੀਆਂ ਸ਼ੋਕ ਸੇਵਾਵਾਂ ਦਾ ਕੋਈ ਮਤਲਭ ਹੀ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਹਾਨੁਭੂਤੀ ਕਾਰਡੀਨਲ ਜਾਰਜ ਪੈਲ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਹੀ ਹੈ ਪਰੰਤੂ ਉਨ੍ਹਾਂ ਨਾਲ ਵੀ ਹੈ ਜਿਨ੍ਹਾਂ ਨੇ ਖੁਦ ਆਪ ਸੰਤਾਪ ਭੋਗਿਆ ਅਤੇ ਨਾਲ ਹੀ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਜ਼ਿੱਲਤ ਸਹਿਣੀ ਪਈ ਸੀ ਅਤੇ ਸਭ ਕੁਝ ਜਾਣਦੇ ਹੋਇਆਂ ਵੀ ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਚੁੱਪ ਰਹੇ ਸਨ। ਇੱਕ ਧਾਰਮਿਕ ਅਹੁਦਿਆਂ ਉਪਰ ਬਿਰਾਜਮਾਨ ਵਿਅੱਕਤੀ ਵੱਲੋਂ ਇਹ ਸਭ ਕੁੱਝ ਕਰੇ ਜਾਣ ਅਤੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਹਰ ਤਰ੍ਹਾਂ ਦੀਆਂ ਤਰੱਕੀਆਂ, ਉਹ ਵੀ ਧਾਰਮਿਕ ਤੌਰ ਤੇ, ਦਿੱਤੀਆਂ ਜਾਂਦੀਆਂ ਹਨ, ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਘੋਰ ਸਮਾਜਿਕ ਬੁਰਾਈ ਦੇ ਨਾਲ ਨਾਲ ਸਿੱਧੇ ਤੌਰ ਤੇ ਛੋਟੇ ਛੋਟੇ ਅਤੇ ਅਣਜਾਣ ਬੱਚਿਆਂ ਨਾਲ ਕੀਤਾ ਜਾਣ ਵਾਲਾ ਅੱਤਿਆਚਾਰ ਵੀ ਹੈ।

ਜ਼ਿਕਰਯੋਗ ਹੈ ਕਿ ਕਾਰਡੀਨਲ ਜਾਰਜ ਪੈਲ ਦਾ ਬੀਤੇ ਦਿਨ ਮੰਗਲਵਾਰ ਨੂੰ ਰੋਮ ਦੇਸ਼ ਵਿੱਚ ਦੇਹਾਂਤ ਹੋ ਗਿਆ ਸੀ ਜਿੱਥੇ ਕਿ ਉਹ ਆਪਣੀ ਇੱਕ ਸਰਜਰੀ ਕਰਵਾਉਣ ਵਾਸਤੇ ਗਏ ਸਨ।