ਨਿਊਜ਼ੀਲੈਂਡ ਨੇ ਵੀ ਕੀਤਾ ਅਮਰੀਕਾ ਅਤੇ ਇੰਗਲੈਂਡ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਚੈਕਅਪ ਲਾਜ਼ਮੀ ਦਾ ਐਲਾਨ ਪਰੰਤੂ ਡਾ. ਕੈਰੀ ਚੈਂਟ ਨੇ ਕਿਹਾ ਕਿ ਇੰਨਾ ਕਾਫੀ ਨਹੀਂ

(ਦ ਏਜ ਮੁਤਾਬਿਕ) ਬੇਸ਼ਕ ਨਿਊਜ਼ੀਲੈਂਡ ਦੀ ਸਰਕਾਰ ਨੇ ਅਮਰੀਕਾ ਅਤੇ ਇੰਗਲੈਂਡ ਤੋਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਦਾ ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ ਅਤੇ ਉਨ੍ਹਾਂ ਇਸ ਵਾਸਤੇ ਜਨਵਰੀ ਦੀ 15 ਤਾਰੀਖ ਵੀ ਮਿੱਥ ਦਿੱਤੀ ਹੈ ਪਰੰਤੂ ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਦਾ ਮੰਨਣਾ ਹੈ ਕਿ ਇਹ ਕਾਫੀ ਨਹੀਂ ਕਿਉਂਕਿ ਇਹ ਕੋਈ ਇੱਕ ਅੱਧਾ ਮਾਮਲਾ ਨਹੀਂ ਜਿਸਨੂੰ ਰੋਕਣ ਵਾਸਤੇ ਅਜਿਹੇ ਅਹਿਤਿਆਦ ਕਾਫੀ ਹੋਣਗੇ, ਸਗੋਂ ਇਹ ਤਾਂ ਬਹੁਤ ਜ਼ਿਆਦਾ ਗੰਭੀਰ ਮਾਮਲਾ ਹੈ ਅਤੇ ਜਰੂਰੀ ਨਹੀਂ ਕਿ ਯਾਤਰੀ -ਜਿਨ੍ਹਾਂ ਦਾ ਟੈਸਟ ਫਲਾਈਟ ਉਪਰ ਚੜ੍ਹਨ ਤੋਂ ਪਹਿਲਾਂ ਕੀਤਾ ਜਾਵੇਗਾ, ਭਾਵੇਂ ਉਹ ਠੀਕ ਹੀ ਹੋਣ, ਪਰੰਤੂ ਉਨ੍ਹਾਂ ਨੂੰ ਰਸਤੇ ਵਿੱਚ, ਜਹਾਜ਼ ਅੰਦਰ ਬੈਠਿਆਂ ਹੋਇਆਂ ਵੀ ਇਹ ਵਾਇਰਸ ਪ੍ਰਭਾਵਿਤ ਕਰ ਸਕਦਾ ਹੈ ਅਤੇ ਫੇਰ ਇਸਦਾ ਜ਼ਿੰਮੇਵਾਰ ਕੋਣ ਹੋਵੇਗਾ ਜਦੋਂ ਉਕਤ ਯਾਤਰੀ ਕਿਸੇ ਦੇਸ਼ ਅੰਦਰ ਆ ਜਾਵੇਗਾ ਅਤੇ ਉਸਤੋਂ ਇਹ ਵਾਇਰਸ ਕਿਤੇ ਵੀ, ਕਿਸੇ ਨੂੰ ਵੀ ਅੱਗੇ ਸਥਾਪਿਤ ਕਰ ਦੇਵੇਗਾ ਅਤੇ ਮੁੜ ਤੋਂ ਲੜੀ ਸ਼ੁਰੂ ਹੋ ਜਾਵੇਗੀ -ਇਸ ਬਾਰੇ ਵਿੱਚ ਸੋਚਣਾ ਅਤੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਸ ਸਮੱਸਿਆ ਦਾ ਸਮਾਧਾਨ ਇੰਨੇ ਵਿੱਚ ਹੀ ਨਹੀਂ ਹੋ ਸਕਦਾ ਕਿ ਯਾਤਰੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਫਲਾਈਟਾਂ ਵਿੱਚ ਚੜ੍ਹਾ ਲਿਆ ਜਾਵੇ ਅਤੇ ਇਸ ਵਾਸਤੇ ਕੁੱਝ ਸਖ਼ਤ ਕਦਮ ਚੁੱਕਣੇ ਵੀ ਪੈ ਸਕਦੇ ਹਨ ਅਤੇ ਦੇਸ਼, ਸਮਾਜ ਅਤੇ ਜਨਤਕ ਸਿਹਤ ਲਈ ਇਹ ਜ਼ਰੂਰੀ ਵੀ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੰਗਲੈਂਡ ਅੰਦਰ ਬੀਤੇ ਕੱਲ੍ਹ ਸੋਮਵਾਰ ਨੂੰ 58,000 ਕਰੋਨਾ ਦੇ ਮਾਮਲੇ ਆ ਜਾਣ ਕਾਰਨ, ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਸਮੁੱਚੇ ਦੇਸ਼ ਅੰਦਰ ਹੀ ਲਾਕਡਾਊਨ ਲਗਾ ਦਿੱਤਾ ਹੈ। ਡਾ. ਕੈਰੀ ਚੈਂਟ ਨੇ ਕਿਹਾ ਕਿ ਇਸ ਵੇਲੇ ਤਾਂ ਕਰੋਨਾ ਦੇ ਨਵੇਂ ਸੰਕਰਮਣ ਨੂੰ ਸਮੁੱਚੇ ਸੰਸਾਰ ਅੰਦਰ ਫੈਲਾਉਣ ਦਾ ਕੰਮ ਸਿਰਫ ਅਤੇ ਸਿਰਫ ਯੂ.ਕੇ. ਦੇ ਯਾਤਰੀਆਂ ਉਪਰ ਹੀ ਜਾ ਸਕਦਾ ਹੈ ਅਤੇ ਇਸ ਨੂੰ ਰੋਕਣਾ ਹੀ ਹੋਵੇਗਾ -ਕਿਉ਼ਂਕਿ ਇਹ ਹੱਦ ਤੋਂ ਜ਼ਿਆਦਾ ਗੰਭੀਰ ਮਾਮਲਾ ਹੈ।

Install Punjabi Akhbar App

Install
×