ਘੱਟ ਫੀਸ? ਨਾ ਬਈ ਅਜੇ ਔਖਾ…ਸਿਹਤ ਮੰਤਰੀ

ਲੇਬਰ ਸਰਕਾਰ ਅਜੇ ਪਹਿਲੀ ਜੁਲਾਈ ਤੋਂ ਜੀ.ਪੀ. ਡਾਕਟਰ ਵਾਲੀ ਫੀਸ ਘੱਟ ਨਹੀਂ ਕਰ ਸਕਦੀ-ਪੈਸਿਆਂ ਦੀ ਹੈ ਲੋੜ

NZ PIC 30 April-2
ਆਕਲੈਂਡ – ਨਿਊਜ਼ੀਲੈਂਡ ਦੇ ਸਿਹਤ ਮੰਤਰੀ ਸ੍ਰੀ ਡੇਵਿਡ ਕਲਾਰਕ ਨੇ ਕਿਹਾ ਹੈ ਕਿ ਲੇਬਰ ਸਰਕਾਰ ਵਿੱਤੀ ਤੌਰ ‘ਤੇ ਅਜੇ ਇਸ ਸਮਰੱਥਾ ਵਿਚ ਨਹੀਂ ਹੈ ਕਿ ਉਹ ਪਹਿਲਾਂ ਐਲਾਨੇ ਮੁਤਾਬਿਕ ਪਹਿਲੀ ਜੁਲਾਈ ਤੋਂ ਜੀ.ਪੀ. ਡਾਕਟਰ ਦੀ ਫੀਸ 10 ਡਾਲਰ ਘੱਟ ਕਰ ਸਕੇ। ਇਸ ਵਾਸਤੇ ਅਜੇ ਹੋਰ ਸਮਾਂ ਲੱਗੇਗਾ। ਜੇਕਰ ਲੇਬਰ ਸਰਕਾਰ ਪਹਿਲੀ ਜੁਲਾਈ ਤੋਂ ਅਜਿਹਾ ਕਰ ਦਿੰਦੀ ਤਾਂ Very Low Cost Access (VLCA) ਸਕੀਮ ਤਹਿਤ 13 ਤੋਂ 17 ਸਾਲ ਦੀ ਉਮਰ ਵਾਲਿਆਂ ਦੀ ਫੀਸ 12 ਤੋਂ ਘਟ ਕੇ 2 ਡਾਲਰ ਰਹਿ ਜਾਣੀ ਸੀ ਅਤੇ 18 ਤੋਂ ਉਪਰ ਵਾਲਿਆਂ ਦੀ ਫੀਸ 18 ਡਾਲਰ ਤੋਂ ਘਟ ਕੇ 8 ਡਾਲਰ ਹੋ ਜਾਣੀ ਸੀ ਜਦ ਕਿ 0 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਜੀ. ਪੀ. ਵਿਜਟ ਫ੍ਰੀ ਹੈ। ਕਿਸੇ ਦੂਸਰੇ ਜੀ.ਪੀ. Non Very Low Cost Access (NVLCA)  ਦੇ ਜਾਣ ਵਾਸਤੇ ਇਹੀ ਫੀਸ 30 ਡਾਲਰ ਤੋਂ 20 ਅਤੇ 42 ਡਾਲਰ ਤੋਂ 32 ਡਾਲਰ ਹੋ ਜਾਣ ਸੀ। ਸਰਕਾਰ ਨੂੰ ਇਸ ਵਾਸਤੇ 213 ਮਿਲੀਅਨ ਡਾਲਰ ਦੀ ਜਰੂਰਤ ਹੈ। ਮੈਨੁਕਾਓ ਜ਼ਿਲ੍ਹਾ ਸਿਹਤ ਬੋਰਡ ਇਸ ਵੇਲੇ 13 ਮਿਲੀਅਨ ਘਾਟੇ ਦੇ ਵਿਚ ਚੱਲ ਰਿਹਾ ਹੈ। ਕੁਝ ਸਾਲ ਪਹਿਲਾਂ ਦੇ ਅੰਕੜਿਆਂ ਅਨੁਸਾਰ 5 ਲੱਖ ਤੋਂ ਵੱਧ ਡਾਕਟਰ ਦੀ ਫੀਸ ਜਿਆਦਾ ਹੋਣ ਕਰਕੇ ਸਿਹਤ ਸਹੂਲਤਾਂ ਤੱਕ ਪਹੁੰਚ ਹੀ ਨਹੀਂ ਬਣਾ ਪਾਉਂਦੇ।

Install Punjabi Akhbar App

Install
×