ਕਰੋਨਾ ਵਾਇਰਸ ਦੀਆਂ ਚਿਤਾਵਨੀਆਂ ਕਰਕੇ ਦੱਖਣੀ ਆਸਟ੍ਰੇਲੀਆ ਅੰਦਰ ਪ੍ਰਦਰਸ਼ਨਾਂ ਉਪਰ ਪਾਬੰਧੀ

(ਐਸ.ਬੀ.ਐਸ.) ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗਰਾਂਟ ਸਟੀਵਨਜ਼ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਅਤੇ ਖਾਸ ਕਰਕੇ ‘ਬਲੈਕ ਲਾਈਵਜ਼ ਮੈਟਰ’ ਆਵਾਜ਼ ਅਧੀਨ ਐਡੀਲੇਡ ਵਿਖੇ ਹੋਣ ਵਾਲੀ ਦੂਸਰੀ ਰੈਲੀ ਦੇ ਪ੍ਰਦਰਸ਼ਨਾਂ ਉਪਰ ਕਰੋਨਾ ਵਾਇਰਸ ਦੀਆਂ ਚਿਤਾਵਨੀਆਂ ਕਰਕੇ ਪਾਬੰਧੀ ਲਗਾਈ ਜਾਂਦੀ ਹੈ। ਕਾਨੂੰਨ ਦੀ ਉਲੰਘਣਾ ਕਰਨਾ ਵਾਲਿਆਂ ਉਪਰ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨੂੰ ਜੁਰਮਾਨਾ, ਜੇਲ੍ਹ ਅਤੇ ਜਾਂ ਫੇਰ ਦੋਹੇਂ ਵੀ ਹੋ ਸਕਦੇ ਹਨ। ਕਮਿਸ਼ਨਰ ਨੇ ਕਿਹਾ ਕਿ ਬੇਸ਼ੱਕ ਪਿੱਛਲੇ ਸ਼ਨਿਚਰਵਾਰ ਨੂੰ ਅਜਿਹੀਆਂ ਇਜਾਜ਼ਤ ਦਿੱਤੀਆਂ ਗਈਆਂ ਸਨ ਪ੍ਰੰਤੂ ਹੁਣ ਕਿਸੇ ਨੂੰ ਵੀ ਅਜਿਹੇ ਕਿਸੇ ਤਰਾ੍ਹਂ ਦੇ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Install Punjabi Akhbar App

Install
×