ਮੈਗੀ ਨੂਡਲਜ਼ ਦੀ ਵਿਦੇਸ਼ਾਂ ਵਿਚ ਸੇਲ ਜਾਰੀ-ਅਜੇ ਸੇਲ ਰੋਕਣ ਲਈ ਕੋਈ ਆਰਡਰ ਨਹੀਂ ਮਿਲਿਆ

ਇੰਡੀਆ ਦੇ ਵਿਚ ਲਗਪਗ ਹਰ ਸਟੇਟ ਦੇ ਵਿਚ ਮੈਗੀ ਨੂਡਲਜ਼ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦਾ ਕਾਰਨ ਇਸਦੇ ਵਿਚ ਜਿਸਤ ਦੀ ਮਾਤਰਾ ਅਤੇ ਐਮ. ਐਸ. ਜੀ (ਮੋਨੋਸੋਡੀਅਮ ਗਲੂਟਾਮੇਟ) ਦਾ ਵੱਧ ਮਿਕਦਾਰ ਦੇ ਵਿਚ ਹੋਣਾ ਹੈ। ਜਿਸਤ ਦੀ ਵੱਧ ਮਾਤਰਾ ਬੱਚਿਆਂ ਦੇ ਲਈ ਬਹੁਤ ਹਾਨੀਕਾਰਕ ਮੰਨੀ ਜਾ ਰਹੀ ਹੈ। ਇੰਡੀਆ ਦੇ ਵਿਚ ਸੰਨ 2006 ਦੇ ਵਿਚ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਲਾਗੂ ਹੋਇਆ ਸੀ। ਇੰਡੀਅਨ ਆਰਮੀ ਵਾਲਿਆਂ ਨੇ ਵੀ ਕੰਟੀਨ ਦੇ ਵਿਚ ਮੈਗੀ ਨੂੰ ਨਾ ਵੇਚਣ ਦੀ ਪੈਰਵਾਈ ਕੀਤੀ ਹੈ। ਇੰਡੀਆ ਦੇ ਵਿਚ ਨੈਸਲੇ ਕੰਪਨੀ ਮੈਗੀ ਨੂਡਲਜ਼ ਦਾ ਬਿਜ਼ਨਸ ਕਰਦੀ ਹੈ। ਪੰਜਾਬ ਸਰਕਾਰ ਨੇ ਵੀ ਇਕ ਸਾਲ ਦੇ ਲਈ ਮੈਗੀ ਨੂਡਲਜ਼ ਉਤੇ ਬੈਨ ਲਗਾ ਦਿੱਤੀ ਹੈ।