ਵਿਕਟੋਰੀਆ ਵਿੱਚ ਅੱਜ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ -ਪਾਬੰਧੀਆਂ ਵਿੱਚ ਹੋਰ ਛੋਟਾਂ ਦੇ ਐਲਾਨ

ਕਾਰਜਕਾਰੀ ਪ੍ਰੀਮੀਅਰ ਜੇਮਜ਼ ਮੈਰੀਲੈਨੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਦੀ ਸਮੁੱਚੀ ਟੀਮ ਅਤੇ ਲੋਕਾਂ ਦੀ ਸਹਿਯੋਗੀ ਭਾਵਨਾਵਾਂ ਕਾਰਨ ਰਾਜ ਅੰਦਰ ਅੱਜ ਵੀ ਕੋਈ ਕਰੋਨਾ ਦਾ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਹੋਟਲ ਕੁਆਰਨਟੀਨ ਵਿੱਚ ਇੱਕ ਮਾਮਲਾ ਜ਼ਰੂਰ ਦਰਜ ਹੋਇਆ ਹੈ ਅਤੇ ਇਸਤੋਂ ਭਾਵ ਤਾਂ ਇਹੀ ਦਿਖਾਈ ਦਿੰਦਾ ਹੈ ਕਿ ਸਰਕਾਰ ਹੁਣ ਕੱਲ ਤੋਂ ਮੈਲਬੋਰਨ ਵਿੱਚ ਲੱਗੀਆਂ ਪਾਬੰਧੀਆਂ ਤੋਂ ਹੋਰ ਵੀ ਛੋਟਾਂ ਨਾਲ ਜਨਤਕ ਤੌਰ ਉਪਰ ਰਾਹਤ ਦਾ ਐਲਾਨ ਕੀਤੇ ਜਾ ਰਹੇ ਹਨ।
ਸਿਹਤ ਅਧਿਕਾਰੀਆਂ ਦੇ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 25,635 ਟੈਸਟ ਕੀਤੇ ਗਏ ਅਤੇ 15,610 ਲੋਕਾਂ ਨੂੰ ਕੋਵਿਡ-19 ਦੇ ਬਚਾਉ ਲਈ ਟੀਕਾ ਲਗਾਇਆ ਗਿਆ।
ਨਵੀਆਂ ਛੋਟਾਂ ਰਾਹੀਂ ਹੁਣ 25 ਕਿਲੋਮੀਟਰ ਦੇ ਦਾਇਰੇ ਵਾਲੀ ਪਾਬੰਧੀ ਹਟਾਈ ਜਾ ਰਹੀ ਹੈ ਅਤੇ ਮੈਲਬੋਰਨ ਦੇ ਲੋਕ ਰਿਜਨਲ ਵਿਕਟੌਰੀਆ ਵਿੱਚ ਆਵਾਗਮਨ ਕਰ ਸਕਦੇ ਹਨ। ਘਰਾਂ ਅੰਦਰ ਦੋ ਬਾਲਿਗ ਲੋਕ ਅਤੇ ਉਨ੍ਹਾਂ ਦੇ ਬੱਚੇ ਆਦਿ ਮਹਿਮਾਨਾਂ ਦੇ ਰੂਪ ਵਿੱਚ ਆ ਜਾ ਸਕਦੇ ਹਨ ਅਤੇ ਬਾਹਰਵਾਰ ਦੇ ਇਕੱਠਾਂ ਵਿੱਚ 20 ਲੋਕਾਂ ਦੇ ਸਮੂਹਾਂ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ।
ਮਾਸਕ ਪਾਉਣੇ ਲਾਜ਼ਮੀ ਹਨ ਅਤੇ ਜਿੱਥੇ ਵੀ ਸੰਭਵ ਹੋਵੇ, ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਨਿਯਮ ਲਾਗੂ ਹੈ ਅਤੇ ਅਜਿਹੇ ਅਦਾਰਿਆਂ ਵਿੱਚ ਦਫ਼ਤਰ, ਕੈਫੇ, ਰੈਸਟੌਰੈਂਟ, ਪੱਬ, ਜਿਮ ਆਦਿ ਸਭ ਸ਼ਮਿਲ ਹਨ।

Welcome to Punjabi Akhbar

Install Punjabi Akhbar
×
Enable Notifications    OK No thanks