
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੇ ਇੱਕ ਹੋਟਲ ਕੁਆਰਨਟੀਨ ਵਿਚਲੇ ਕੋਵਿਡ-19 ਦੇ ਮਾਮਲੇ ਦਾ ਹੋਰ ਫੈਲਣ ਦਾ ਡਰ ਖ਼ਤ ਹੋ ਚੁਕਿਆ ਹੈ ਕਿਉਂਕਿ ਬੀਤੇ 24 ਘੰਟਿਆਂ ਦੌਰਾਨ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਬਾਬਤ ਸਿਹਤ ਮੰਤਰੀ ਬਰੈਡ ਹੈਜ਼ਰਡ ਦਾ ਕਹਿਣਾ ਹੈ ਕਿ ਜਿਹੜਾ ਸ਼ੱਕੀ ਮਾਮਲਾ ਹੋਟਲ ਕੁਆਰਨਟੀਨ ਦਾ ਸੀ, ਅਨੁਮਾਨ ਇਹ ਲਗਾਇਆ ਜਾ ਰਿਹਾ ਹੈ ਕਿ ਉਹ ਮਾਮਲਾ ਅਮਰੀਕਾ ਤੋਂ ਅੰਤਰਰਾਸ਼ਟਰੀ ਕਰੂ ਮੈਂਬਰਾਂ ਨਾਲ ਆਇਆ ਸੀ ਜਿਸਨੇ ਕਿ ਆਪਣੇ ਆਪ ਨੂੰ ਹੋਟਲ ਕੁਆਰਨਟੀਨ ਕੀਤਾ ਹੋਇਆ ਸੀ ਅਤੇ ਉਕਤ ਪੀੜਿਤ ਮਹਿਲਾ ਉਸੇ ਹੋਟਲ ਵਿੱਚ ਕੰਮ ਕਰਦੀ ਸੀ ਅਤੇ ਇੱਥੋਂ ਹੀ ਸਥਾਪਿਤ ਹੋ ਗਈ ਸੀ। ਇਸ ਲਈ ਇਸ ਵਾਇਰਸ ਦਾ ਪਿਛੋਕੜ ਅਮਰੀਕਾ ਨਾਲ ਹੀ ਮੰਨਿਆ ਜਾ ਰਿਹਾ ਹੈ। ੳਕਤ ਮਹਿਲਾ ਦੇ ਟ੍ਰੇਨ ਦੇ ਸਫ਼ਰ ਦੌਰਾਨ ਵੀ ਜਿਹੜੇ ਜਿਹੜੇ ਲੋਕ ਉਸਦੇ ਨੇੜੇ ਦੇ ਸੰਪਰਕ ਵਿੱਚ ਆਏ ਉਨ੍ਹਾਂ ਨੂੰ ਵੀ 14 ਦਿਨਾਂ ਦੇ ਕੁਆਰਨਟੀਨ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਇਸ ਦੀ ਜਾਣਕਾਰੀ ਸਰਕਾਰ ਦੀ ਸਿਹਤ ਨਾਲ ਸਬੰਧਤ ਵੈਬਸਾਈਟ ਉਪਰ ਵੀ ਮੌਜੂਦ ਹੈ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਉਕਤ ਮਹਿਲਾ ਦੇ ਕਰੋਨਾ ਪਾਜ਼ਿਟਿਵ ਹੋਣ ਕਾਰਨ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਡਰ ਇੱਥੋਂ ਤੱਕ ਵੀ ਸੀ ਕਿ ਕਿਤੇ ਪੱਛਮੀ ਆਸਟ੍ਰੇਲੀਆ ਆਪਣੇ ਬਾਰਡਰ ਮੁੜ ਤੋਂ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਨਾਲ ਬੰਦ ਨਾ ਕਰ ਲਵੇ।