ਦੱਖਣੀ ਆਸਟ੍ਰੇਲੀਆ ਲਾਕ ਡਾਊਨ ਦੇ ਪਹਿਲੇ ਦਿਹਾੜੇ :ਨਵਾਂ ਕਰੋਨਾ ਦਾ ਮਾਮਲਾ ਕੋਈ ਨਹੀਂ -ਵਿਕਟੋਰੀਆ ਨੇ ਦਵਾਰ ਕੀਤੇ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਰਾਜ ਦੇ ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪਰਰਿਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਮੁੜ ਤੋਂ ਲਗਾਏ ਗਏ 6 ਦਿਨਾਂ ਦੇ ਲਾਕਡਾਊਨ ਦਾ ਅੱਜ ਪਹਿਲਾ ਦਿਨ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਕੋਵਿਡ-19 ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਅਹਿਤਿਆਦਨ ਹਰ ਤਰ੍ਹਾਂ ਦੇ ਸਹੀ ਕਦਮ ਸਰਕਾਰ, ਸਿਹਤ ਅਧਿਕਾਰੀਆਂ ਅਤੇ ਜਨਤਾ ਵੱਲੋਂ ਵੀ ਪੂਰਨ ਸਹਿਯੋਗ ਦੇ ਨਾਲ ਚੁਕੇ ਜਾ ਰਹੇ ਹਨ ਅਤੇ ਨਾਲ ਹੀ ਕੋਈ ਹੋਰ ਸ਼ੱਕੀ ਇਨਫੈਕਸ਼ਨ ਵੀ ਸਾਹਮਣੇ ਨਹੀਂ ਆਇਆ ਹੈ। ਰਾਜ ਅੰਦਰ ਦਰਜ ਕੀਤੇ ਗਏ ਕੁੱਲ ਕਰੋਨਾ ਦੇ ਪ੍ਰਮਾਣਿਕ ਮਾਮਲਿਆਂ ਦੀ ਗਿਣਤੀ 23 ਹੈ ਅਤੇ ਇਨ੍ਹਾਂ ਵਿੱਚੋਂ 3 ਲੋਕ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਹਨ ਅਤੇ ਕੁੱਲ 17 ਸ਼ੱਕੀ ਮਾਮਲੇ ਹਨ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ। ਕੰਟੈਕਟ ਟਰੇਸਿੰਗ ਅਤੇ ਟੈਸਟਿੰਗ ਦੌਰਾਨ 3,200 ਲੋਕ ਜਿਹੜੇ ਕਿ ਉਕਤ 23 ਮਾਮਲਿਆਂ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ, ਨੂੰ ਕੁਆਰਟੀਨ ਕੀਤਾ ਗਿਆ ਹੈ ਅਤੇ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੂੰ ਅਸਿੱਧੇ ਤੌਰ ਉਪਰ ਸੰਪਰਕਾਂ ਦੇ ਕਾਰਨ ਸੈਲਫ-ਆਈਸੋਲੇਟ ਕੀਤਾ ਗਿਆ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਹਜ਼ਾਰਾਂ ਹੀ ਅਜਿਹੇ ਲੋਕਾਂ ਦਾ ਧੰਨਵਾਦ ਕੀਤਾ ਹੈ ਜੋ ਕਿ ਆਪਣੇ ਟੈਸਟਾਂ ਲਈ ਅੱਗੇ ਆਏ ਅਤੇ ਬੀਤੇ ਮਹਿਜ਼ ਦੋ ਦਿਨਾਂ ਅੰਦਰ ਹੀ 20,000 ਤੋਂ ਵੀ ਜ਼ਿਆਦਾ ‘ਸਵੈਬ’ ਟੈਸਟਾਂ ਲਈ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ 6 ਦਿਨਾਂ ਦੇ ਲਾਕਡਾਊਨ ਦਾ ਫੈਸਲਾ ਸਹੀ ਸਮੇਂ ਤੇ ਲਿਆ ਗਿਆ ਹੈ ਅਤੇ ਇਹ ਲਾਕਡਾਊਨ ਕਰੋਨਾ ਦੀ ਚੇਨ ਤੋੜਨ ਵਿੱਚ ਇੱਕ ਕਾਮਯਾਬ ਕਦਮ ਹੋਵੇਗਾ। ਉਧਰ ਵਿਕਟੋਰੀਆਈ ਸਰਕਾਰ ਨੇ ਇਸ ਦੇ ਖ਼ਤਰਿਆਂ ਨੂੰ ਭਾਂਪਦਿਆਂ ਹੋਇਆਂ ਆਪਣੇ ਬਾਰਡਰ ਮੁੜ ਤੋਂ ਆਰਜ਼ੀ ਤੌਰ ਤੇ (48 ਘੰਟਿਆਂ ਲਈ) ਸੀਲ ਕਰ ਦਿੱਤੇ ਹਨ ਅਤੇ ਇਹ ਹੁਕਮ ਆਉਣ ਵਾਲੀ ਅੱਜ ਦੀ ਅੱਧੀ ਰਾਤ 11:59 ਤੋਂ ਲਾਗੂ ਹੋ ਜਾਣਗੇ ਅਤੇ ਸ਼ਨਿਚਰਵਾਰ ਅੱਧੀ ਰਾਤ 11:59 ਤੱਕ ਲਾਗੂ ਰਹਿਣਗੇ ਜਦੋਂ ਕਿ ਪਰਮਿਟ ਸਿਸਟਮ ਸ਼ੁਰੂ ਕੀਤਾ ਜਾਵੇਗਾ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਕੀਤੀ ਗਈ ਕਾਰਵਾਈ ਜਨਤਕ ਹਿਤ ਵਿੱਚ ਹੈ ਅਤੇ ਫੌਰੀ ਤੌਰ ਤੇ ਜ਼ਰੂਰੀ ਵੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਹਰ ਤਰ੍ਹਾਂ ਦੇ ਤਾਂਡਵ ਦੇਖ ਹੀ ਚੁਕੇ ਹਾਂ ਅਤੇ ਨਹੀਂ ਚਾਹੁੰਦੇ ਕਿ ਮੁੜ ਤੋਂ ਉਹੀ ਸਮਾਂ ਦੁਹਰਾਇਆ ਜਾਵੇ।

Install Punjabi Akhbar App

Install
×