ਵਿਕਟੋਰੀਆ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ -ਹੋਟਲ ਵਰਕਲ ਵਾਲਾ ਮਾਮਲਾ ਯੂ.ਕੇ. ਵੇਰੀਐਂਟ ਨਾਲ ਜੁੜਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਦੇ ਚਲਦਿਆਂ ਹੀ ਹੋਟਲ ਵੁਆਰਨਟੀਨ ਵਾਲੇ ਵਰਕਰ (ਮੈਲਬੋਰਨ ਦੇ ਨੋਬਲ ਪਾਰਕ ਹੋਟਲ ਦਾ 26 ਸਾਲਾਂ ਦਾ ਕਾਮਾ) ਦੇ ਨੇੜੇ ਦੇ ਸੰਪਰਕਾਂ (16-17 ਦੀ ਗਿਣਤੀ ਵਿੱਚ) ਦਾ ਵੀ ਕਰੋਨਾ ਟੈਸਟ ਕਰ ਲਿਆ ਗਿਆ ਹੈ ਅਤੇ ਸਾਰਿਆਂ ਦਾ ਹੀ ਨਤੀਜਾ ਨੈਗੇਟਿਵ ਹੀ ਆਇਆ ਹੈ। ਸਿਹਤ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸੇ ਸਮੇਂ ਦੌਰਾਨ ਰਾਜ ਅੰਦਰ 14,612 ਕਰੋਨਾ ਟੈਸਟ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਰਾਜ ਅੰਦਰ ਹੋਟਲ ਕੁਆਰਨਟੀਨ ਦੇ ਮਾਮਲਿਆਂ ਵਿੱਚ 3 ਦੇ ਆਂਕੜੇ ਦਾ ਇਜ਼ਾਫ਼ਾ ਵੀ ਹੋਇਆ ਹੈ। ਕੁੱਝ ਹੋਰ ਨਤੀਜਿਆਂ ਦੇ ਅੱਜ ਸ਼ਾਮ ਤੱਕ ਆ ਜਾਣ ਦੀ ਉਮੀਦ ਵੀ ਦਰਸਾਈ ਜਾ ਰਹੀ ਹੈ। ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਬੀਤੇ ਕੱਲ੍ਹ ਸ਼ਾਮ ਨੂੰ ਦੱਸਿਆ ਕਿ ਹੋਟਲ ਵਰਕਰ ਵਾਲੇ ਮਾਮਲੇ ਵਿੱਚ ਬੀ117 ਵੇਰੀਐਂਟ ਦਰਜ ਕੀਤਾ ਗਿਆ ਹੈ ਅਤੇ ਇਹ ਮਾਮਲਾ ਯੂ.ਕੇ. ਵਿੱਚ ਮਿਲਣ ਵਾਲਾ ਪਹਿਲਾ ਪ੍ਰਮਾਣਿਕ ਮਾਮਲਾ ਹੈ ਅਤੇ ਇਸ ਦੇ ਅਸਲ ਸ੍ਰੋਤ ਦਾ ਹਾਲੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਇਹ ਵੀ ਕਿਹਾ ਹਾਲ ਦੀ ਘੜੀ ਤਾਂ ਇਹ ਵਾਇਰਸ ਮਹਿਜ਼ ਇੱਕ ਵਿਅਕਤੀ ਵਿੱਚ ਹੀ ਪਾਇਆ ਗਿਆ ਹੈ ਅਤੇ ਸਥਾਨਕ ਟ੍ਰਾਂਸਮਿਸ਼ਨ ਦਾ ਹਾਲੇ ਤੱਕ ਕੋਈ ਵੀ ਪ੍ਰਮਾਣ ਪ੍ਰਾਪਤ ਨਹੀਂ ਹੋ ਸਕਿਆ ਹੈ ਪਰੰਤੂ ਸਿਹਤ ਅਧਿਕਾਰੀ ਇਸ ਲਈ ਪੂਰਨ ਤੌਰ ਤੇ ਚੋਕਸ ਹਨ ਅਤੇ ਲੋਕਾਂ ਨੂੰ ਵੀ ਲਗਾਤਾਰ ਬਚਾਉ ਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਆਪਣੇ ਕਰੋਨਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਸਮੇਂ ਸਮੇਂ ਤੇ ਸੂਚਿਤ ਕਰਦੇ ਰਹਿੰਦੇ ਹਨ।

Install Punjabi Akhbar App

Install
×