ਨਿਊ ਸਾਊਥ ਵੇਲਜ਼ ਅੰਦਰ ਬੀਤੇ 12 ਦਿਨਾਂ ਤੋਂ ਕਰੋਨਾ ਦਾ ਕੋੲ ਸਥਾਨਕ ਮਾਮਲਾ ਦਰਜ ਨਹੀਂ ਪਰੰਤੂ ਸੀਵੇਜ ਅੰਦਰ ਮਿਲੇ ਕਰੋਨਾ ਦੇ ਵਿਸ਼ਾਣੂ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਬੀਤੇ 12 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਹੈ ਪਰੰਤੂ ਸੀਵਰੇਜ ਦੇ ਸੈਂਪਲਾਂ ਅੰਦਰ ਕਰੋਨਾ ਦੇ ਵਿਸ਼ਾਣੂ ਪਾਏ ਜਾ ਰਹੇ ਹਨ। ਬੀਤੇ ਐਤਵਾਰ ਤੋਂ ਬਾਅਦ ਹੁਣ, ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਟੈਸਟਾਂ ਦੀ ਗਿਣਤੀ 10,000 ਤੋਂ ਵਧੀ ਹੈ ਅਤੇ 11,897 ਕਰੋਨਾ ਟੈਸਟ ਦਰਜ ਹੋਏ ਹਨ ਜੋ ਕਿ ਲੋਕਾਂ ਅੰਦਰ ਮੁੜ ਤੋਂ ਟੈਸਟ ਕਰਵਾਉਣ ਦੀ ਪ੍ਰਰਿਵਤੀ ਦੇ ਜਾਗਰੂਕ ਹੋਣ ਦਾ ਸੰਕੇਤ ਹੈ। ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਲਗਾਤਾਰ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਗਲੇ ਵਿਚ ਖਰਾਸ਼, ਖਾਂਸੀ, ਬੁਖਾਰ ਦੇ ਮਾਮੂਲੀ ਲੱਛਣ ਵੀ ਦਿਖਾਈ ਦੇਣ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਤੋਂ ਗੁਰੇਜ਼ ਨਾ ਕਰਨ। ਲਿਵਰਪੂਲ, ਮਿੰਟੋ ਅਤੇ ਵੈਰੀਵੂਡ ਖੇਤਰਾਂ ਦੇ ਸੀਵੇਜ ਸੈਂਪਲਾਂ ਅੰਦਰ ਕਰੋਨਾ ਦੇ ਵਿਸ਼ਾਣੂ ਮਿਲਣ ਕਾਰਨ ਇੱਥੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਸੀਵੇਜ ਵਾਲੇ ਨਮੂਨੇ ਜਿਸ ਖੇਤਰ ਨਾਲ ਸਬੰਧਤ ਹਨ ਉਥੇ ਇਸ ਦੇ ਦਾਇਰੇ ਅੰਦਰ ਤਕਰੀਬਨ 2.5 ਲੱਖ ਲੋਕ ਆਉਂਦੇ ਹਨ ਅਤੇ ਸਭ ਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਅਹਿਤਿਆਦਨ ਜੇਕਰ ਕਿਸੇ ਨੂੰ ਉਪਰੋਕਤ ਕੋਈ ਮਾਮੂਲੀ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਸਮੇਂ ਦੌਰਾਨ ਰਾਜ ਅੰਦਰ 3 ਮਾਮਲੇ ਹੋਟਲ ਕੁਆਰਨਟੀਨ ਦੇ ਵੀ ਆਏ ਹਨ ਅਤੇ ਇਸ ਨਾਲ ਰਾਜ ਅੰਦਰ ਕੁੱਲ ਕਰੋਨਾ ਦੇ ਮਾਮਲਿਆਂ ਦੀ ਗਿਣਤੀ 4910 ਹੋ ਗਈ ਹੈ।

Install Punjabi Akhbar App

Install
×