ਨਿਊ ਸਾਊਥ ਵੇਲਜ਼ ਅੰਦਰ ਲਗਾਤਾਰ 13ਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀ ਅਤੇ ਬੁਲਾਰੇ ਮਾਈਕਲ ਡਗਲਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਅੰਦਰ ਲਗਾਤਾਰ 13 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਬੀਤੇ 24 ਘੰਟਿਆਂ ਦੌਰਾਨ (ਬੀਤੀ ਰਾਤ 8 ਵਜੇ ਤੱਕ) ਹੋਟਲ ਕੁਆਰਨਟੀਨ ਵਿੱਚ 2 ਨਵੇਂ ਮਾਮਲੇ ਆਏ ਹਨ ਅਤੇ ਇਸ ਨਾਲ ਰਾਜ ਅੰਦਰ ਕੁੱਲ ਕਰੋਨਾ ਦੇ ਹੁਣ ਤੱਕ ਦੇ ਮਾਮਲਿਆਂ ਦਾ ਆਂਕੜਾ 4912 ਹੋ ਗਿਆ ਹੈ। ਹਾਲ ਦੀ ਘੜੀ ਕੋਵਿਡ-19 ਤੋਂ ਪੀੜਿਤ 57 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਆਈ.ਸੀ.ਯੂ. ਵਿੱਚ ਨਹੀਂ ਹੈ। ਟੈਸਟਾਂ ਦੀ ਗਿਣਤੀ ਪਹਿਲਾਂ ਨਾਲੋਂ ਫੇਰ ਘਟੀ ਹੈ ਅਤੇ ਇੱਕ ਦਿਨ ਪਹਿਲਾਂ ਦਿੱਤੇ ਗਏ ਆਂਕੜੇ 11,897 ਤੋਂ ਘੱਟ ਕੇ ਇਹ ਬੀਤੇ 24 ਘੰਟਿਆਂ ਦੌਰਾਨ 10504 ਹੀ ਰਹੀ ਹੈ ਅਤੇ ਸਿਹਤ ਅਧਿਕਾਰੀ ਲਗਾਤਾਰ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਦੀ ਅਪੀਲ ਕਰ ਰਹੇ ਹਨ ਤਾਂ ਜੋ ਰਾਜ ਸਰਕਾਰ ਵੱਲੋਂ ਮਿੱਥਿਆ 25000 ਤੋਂ 30000 ਤੱਕ ਦੇ ਟੈਸਟਾਂ ਦਾ ਆਂਕੜਾ ਛੋਹਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ਕ ਬੀਤੇ 13 ਦਿਨਾਂ ਵਿੱਚ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆਂ ਪਰੰਤੂ ਇਸ ਦਾ ਇਹ ਮਤਲਭ ਨਹੀਂ ਕਿ ਕਰੋਨਾ ਸਾਡੇ ਆਲ਼ੇ-ਦੁਆਲ਼ੇ ਮੌਜੂਦ ਨਹੀਂ ਹੈ ਅਤੇ ਲੋਕਾਂ ਨੂੰ ਪੂਰਨ ਅਹਿਤਿਆਦ ਵਰਤਣ ਦੀ ਜ਼ਰੂਰਤ ਹੈ ਅਤੇ ਕਿਸੇ ਛੋਟੇ ਤੋਂ ਛੋਟੇ ਲੱਛਣ ਜਿਵੇਂ ਕਿ ਖਾਂਸੀ, ਜ਼ੁਕਾਮ, ਗਲੇ ਵਿੱਚ ਖ਼ਰਾਸ਼, ਬੁਖਾਰ ਆਦਿ ਵਿੱਚ ਵੀ ਇਹ ਟੈਸਟ ਕਰਵਾ ਲਿਆ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੋਵੇਗੀ।

Install Punjabi Akhbar App

Install
×