ਕੁਈਨਜ਼ਲੈਂਡ ਵਿੱਚ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਪਰੰਤੂ ਗ੍ਰੇਟਰ ਮੈਲਬੋਰਨ ਲਈ ਸੀਮਾਵਾਂ ਬੰਦ

(ਦ ਏਜ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਜਨਤਕ ਕਰਦਿਆਂ ਕਿਹਾ ਹੈ ਕਿ ਰਾਜ ਭਰ ਅੰਦਰ ਕਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਇਸ ਦੌਰਾਨ 7000 ਤੋਂ ਵੀ ਵੱਧ ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਪਰੰਤੂ ਬਾਹਰੀ ਦੇਸ਼ਾਂ ਤੋਂ ਆਏ ਦੋ ਯਾਤਰੀ ਹੋਟਲ ਕੁਆਰਨਟੀਨ ਵਿੱਚ ਹਨ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਮੈਲਬੋਰਨ ਤੋਂ ਆਵਾਗਮਨ ਕਰਨ ਵਾਲੇ ਯਾਤਰੀਆਂ ਲਈ ਪੂਰਨ ਪਾਬੰਧੀ ਲਗਾ ਦਿੱਤੀ ਗਈ ਹੈ ਜਿਹੜੀ ਕਿ ਬੀਤੇ ਅੱਧੀ ਰਾਤ ਤੋਂ ਲਾਗੂ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ 7597 ਕਰੋਨਾ ਟੈਸਟ ਕੀਤੇ ਗਏ ਹਨ ਅਤੇ 1500 ਅਜਿਹੇ ਯਾਤਰੀ ਜੋ ਕਿ ਮੈਲਬੋਰਨ ਦੇ ਟੁਲਾਮਰਾਈਨ ਹਵਾਈ ਅੱਡੇ ਦੀ ਤਰਫੋਂ ਇੱਥੇ ਆਏ ਸਨ ਅਤੇ ਇਨ੍ਹਾਂ ਯਾਤਰੀਆਂ ਦੇ ਨਜ਼ਦੀਕੀਆਂ ਦੀ ਵੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਸੋਨੀਆ ਬੈਨੇਟ ਦਾ ਕਹਿਣਾ ਹੈ ਕਿ ਸੀਮਾਵਾਂ ਉਪਰ ਪਾਬੰਧੀ 14 ਦਿਨਾਂ ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ 29 ਜਨਵਰੀ ਤੱਕ ਵੀ ਮੈਲਬੋਰਨ ਅੰਦਰ ਗਿਆ ਹੈ ਅਤੇ ਕੁਈਨਜ਼ਲੈਂਡ ਵਿੱਚ ਵਾਪਿਸ ਪਰਤਿਆ ਹੈ ਤਾਂ ਉਸਨੂੰ ਆਪਣੀ ਯਾਤਰਾ ਸਬੰਧੀ ਪੂਰਨ ਜਾਣਕਾਰੀ ਦੇਣੀ ਹੋਵੇਗੀ ਅਤੇ ਗਲਤ ਸੂਚਨਾਵਾਂ ਦੇਣ ਵਾਲੇ ਨੂੰ 4000 ਡਾਲਰ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਫਰਵਰੀ ਦੀ 9 ਤਾਰੀਖ ਤੋਂ ਵਿਕਟੋਰੀਆ ਦੇ ਹਾਟ-ਸਪਾਟਾਂ ਵਾਲੇ ਖੇਤਰਾਂ ਦੇ ਯਾਤਰੀਆਂ ਲਈ ਹਾਲ ਦੀ ਘੜੀ ਪੂਰਨ ਪਾਬੰਧੀ ਹੈ ਅਤੇ ਉਹ ਇੱਥੇ ਪਰਤਣ ਲਈ ਹਾਲੇ ਕੁੱਝ ਦਿਨਾਂ ਦਾ ਇੰਤਜ਼ਾਰ ਕਰਨ ਅਤੇ ਜੇਕਰ ਉਹ ਇੱਥੇ ਆਉਂਦੀ ਵੀ ਹਨ ਤਾਂ ਫੇਰ 14 ਦਿਨਾਂ ਦੇ ਹੋਟਲ ਕੁਆਰਨਟੀਨ ਲਈ ਤਿਆਰ ਰਹਿਣ। ਫਰਵਰੀ ਦੀ 5 ਤਾਰੀਖ ਤੱਕ ਮੈਲਬੋਰਨ ਜਾ ਕੇ ਆਉਣ ਵਾਲੇ ਵਿਅਕਤੀਆਂ ਨੂੰ ਹਦਾਇਤ ਹੈ ਕਿ ਉਹ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਟੈਸਟ ਦਾ ਨਤੀਜਾ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣ।

Install Punjabi Akhbar App

Install
×