ਵਿਆਹ ਦੀ ਆਗਿਆ….ਨਾ ਬਈ ਨਾ -ਲਾਕਡਾਊਨ-4 ਦੌਰਾਨ ਨਵੇਂ ਮੈਰਿਜ਼ ਲਾਇਸੰਸ ਨਹੀਂ ਜਾਰੀ ਕੀਤੇ ਜਾਣਗੇ-ਰਜਿਸਟਰਾਰ

-ਅਰਜ਼ੀਆਂ ਦਿੱਤੀਆਂ ਜਾ ਸਕਦੀਆ..ਪਰ ਲਾਇਸੰਸ ਸਿਰਫ…

ਔਕਲੈਂਡ :-ਨਿਊਜ਼ੀਲੈਂਡ ’ਚ ਜਨਮ, ਮੌਤ ਅਤੇ ਵਿਆਹ ਦਾ ਕੰਮ-ਕਾਰ ਵੇਖਣ ਵਾਲੇ ਮਹਿਕਮੇ ਨੇ ਐਲਾਨ ਕੀਤਾ ਹੈ ਕਿ ਲੋਕਡਾਊਨ-4 ਦੌਰਾਨ ਨਵੇਂ ‘ਮੈਰਿਜ਼ ਲਾਇਸੰਸ’ ਜਾਰੀ ਨਹੀਂ ਕੀਤੇ ਜਾਣਗੇ। ਵਿਆਂਦੜ ਜੋੜੇ ਮੈਰਿਜ ਲਾਇਸੰਸ ਬਾਰੇ ਅਪਲਾਈ ਕਰ ਸਕਦੇ ਹਨ। ਮੈਰਿਜ ਲਾਇਸੰਸ ਸਿਰਫ ਉਦੋਂ ਦਿੱਤਾ ਜਾ ਸਕਦਾ ਹੈ ਜਦੋਂ ਕਿਸੀ ਦੀ ਬਹੁਤ ਹੀ ਵੱਡੀ ਮਜ਼ਬੂਰੀ ਹੋਵੇਗੀ ਵਿਆਹ ਦੀ ਰਸਮ ਕਰਨ ਦੀ ਜਿਵੇਂ ਕੋਈ ਪਰਿਵਾਰਕ ਮੈਂਬਰ ਆਖਰੀ ਸਮੇਂ ਦੇ ਵਿਚ ਹੋਵੇ। ਜਿਹੜੇ ਲਾਇਸੰਸ ਪਹਿਲਾਂ ਜਾਰੀ ਕੀਤੇ ਗਏ ਹਨ ਉਹ ਮਾਨਤਾ ਪ੍ਰਾਪਤ ਰਹਿਣਗੇ ਪਰ ਲਾਕਡਾਊਨ-4 ਵਿਚ ਵਰਤੇ ਨਹੀਂ ਜਾ ਸਕਣਗੇ। ਸਿਰਫ ਉਦੋਂ ਹੀ ਵਰਤੇ ਜਾ ਸਕਣਗੇ ਜੇਕਰ ਵਿਆਂਦੜ ਜੋੜਾ, ਗਵਾਹ ਅਤੇ ਮੈਰਿਡ ਸੈਲੀਬ੍ਰਾਂਟ ਇਕ ਹੀ  ਬੱਬਲ ਵਿਚ ਹੋਣ, ਪਰ ਅਜਿਹਾ ਘੱਟ ਹੀ ਸੰਭਵ ਹੈ। ਸੋ ਇਨ੍ਹੀਂ ਦਿਨੀਂ ਵਿਆਹ ਦੀ ਆਗਿਆ ਮਿਲਣ ਦੀ ਸੰਭਾਵਨਾ ਘੱਟ ਹੈ। ਸ਼ਾਇਦ ਮਹਿਕਮੇ ਵਾਲੇ ਸਮਝਦੇ ਹੋਣੇ ਆ…ਲੋਕਾਂ ਨੂੰ ਵਿਆਹ ਦੀ ਪਈ ਆ….ਡੈਲਟਾ ਨੇ ਟੈਟ ਕਰ ਰੱਖਿਆ।

Welcome to Punjabi Akhbar

Install Punjabi Akhbar
×
Enable Notifications    OK No thanks