
ਦਿੱਲੀ ਦੇ ਸਿਹਤ ਮੰਤਰੀ ਸਤਿਏਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਫਿਰ ਤੋਂ ਲਾਕਡਾਉਨ ਨਹੀਂ ਲਗਾਇਆ ਜਾਵੇਗਾ ਅਤੇ ਦਿੱਲੀ ਵਿੱਚ ਕੋਵਿਡ-19 ਦੀ ਤੀਜੀ ਲਹਿਰ ਆਪਣੀ ਆਖਰੀ ਸੀਮਾ ਪਾਰ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਕਦਮ ਅਸਰਦਾਰ ਹੋਵੇਗਾ। ਹਰ ਕਿਸੇ ਲਈ ਮਾਸਕ ਪਹਿਨਣ ਫਾਇਦੇਮੰਦ ਰਹੇਗਾ। ਦਿੱਲੀ ਵਿੱਚ ਕੋਵਿਡ-19 ਦੇ ਫਿਲਹਾਲ 39,990 ਐਕਟਿਵ ਮਾਮਲੇ ਹਨ।