ਕੁਈਨਜ਼ਲੈਂਡ ਸਰਕਾਰ ਵੀ ਵਿਕਟੌਰੀਆ ਦੀ ਤਰਜ ਤੇ ਕਰੇਗੀ ਨਫ਼ਰਤੀ ਚਿੰਨ੍ਹਾਂ ਨੂੰ ‘ਬੈਨ’

ਕੁਈਨਜ਼ਲੈਂਡ ਸਰਕਾਰ ਨੇ ਵੀ ਰਾਜ ਵਿੱਚ ਕੁੱਝ ਲੋਕਾਂ ਵੱਲੋਂ ਨਫ਼ਰਤੀ ਚਿੰਨ੍ਹਾਂ ਨਾਲ ਫੈਲਾਇਆ ਜਾਂਦਾ ਡਰ ਭਾਉ ਨੂੰ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਵਿਕਟੌਰੀਆ ਰਾਜ ਦੀ ਤਰਜ ਤੇ ਅਜਿਹੇ ਨਾਜੀ ਅਤੇ ਹੋਰ ਚਿੰਨ੍ਹਾਂ ਨੂੰ ਪਾਬੰਧੀ ਸ਼ੁਧਾ ਕਰਾਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਅੱਜ ਰਾਜ ਦੇ ਸਦਨ ਵਿੱਚ ਇੱਕ ਬਿਲ ਪੇਸ਼ ਕਰਨ ਜਾ ਰਹੇ ਹਨ।
ਪ੍ਰੀਮੀਅਰ ਨੇ ਇਸ ਬਾਬਤ ਕਿਹਾ ਕਿ ਸਭ ਤੋਂ ਜ਼ਿਆਦਾ ਨਾਜੀ ਚਿੰਨ੍ਹ ਲੋਕਾਂ ਦੇ ਮਨਾਂ ਅੰਦਰ ਗਲਤ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਸਿੱਧੇ ਤੌਰ ਤੇ ਇਹ ਚਿੰਨ੍ਹ ਇੱਕ ਬੁਰਾਈ ਦਾ ਹੀ ਪ੍ਰਤੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚਿੰਨ੍ਹ ਬੇਸ਼ੱਕ ਹਿੰਦੂਆਂ, ਜੈਨੀਆਂ, ਬੋਧੀਆਂ ਆਦਿ ਦੇ ਧਾਰਮਿਕ ਚਿੰਨ੍ਹ ਨਾਲ ਮਿਲਦਾ ਜੁਲਦਾ ਹੈ ਅਤੇ ਇਸ ਵਾਸਤੇ ਅਜਿਹੇ ਭਾਈਚਾਰਿਆਂ ਦਾ ਧਾਰਮਿਕ ਸੰਬੰਧ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਸਮਾਜਾਂ ਦੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ।
ਜ਼ਿਕਰਯੋਗ ਹੈ ਕਿ ਬੀਤੇ ਸਾਲ, ਕੁਈਨਜ਼ਲੈਂਡ ਦੀ ਪਾਰਲੀਮਾਨੀ ਕਮੇਟੀ ਨੇ ਅਜਿਹੇ ਚਿੰਨ੍ਹਾਂ ਜਿਨ੍ਹਾਂ ਵਿੱਚ ਕਿ ਨਾਜੀ ਚਿੰਨ੍ਹ ਅਤੇ ਆਈ.ਐਸ. ਦੀਆਂ ਕੱਟੜ ਧਾਰਮਿਕ ਭਾਵਨਾਵਾਂ ਦੇ ਚਿੰਨ੍ਹ ਆਦਿ ਸ਼ਾਮਿਲ ਸਨ, ਨੂੰ ਪਾਬੰਧੀ ਸ਼ੁਧਾ ਕਰਾਰ ਦੇਣ ਦੀ ਮੰਗ ਕੀਤੀ ਸੀ ਅਤੇ ਅਜਿਹੇ ਚਿੰਨ੍ਹਾਂ ਨੂੰ ਸੋਸ਼ਲ ਮੀਡੀਆ ਉਪਰੋਂ ਵੀ ਹਟਾਉਣ ਦੀ ਮੰਗ ਕਮੇਟੀ ਵੱਲੋਂ ਕੀਤੀ ਗਈ ਸੀ।

Install Punjabi Akhbar App

Install
×