ਆਸਟ੍ਰੇਲੀਆਈ ਸੈਨੇਟਰ ਫ੍ਰੇਜ਼ਰ ਐਨਿੰਗ ਖਿਲਾਫ ਨਿੰਦਾ ਪ੍ਰਸਤਾਵ ਪੇਸ਼ 

  • ਸੈਨੇਟਰ ਐਨਿੰਗ ਵਲੋਂ ਨਿੰਦਾ ਪ੍ਰਸਤਾਵ ਖਾਰਿਜ

news lasara 190405 senetor fraisor ening

(ਬ੍ਰਿਸਬੇਨ 5 ਅਪ੍ਰੈਲ) ਇੱਥੇ ਆਸਟ੍ਰੇਲੀਆਈ ਸੈਨੇਟਰ ਫ੍ਰੇਜ਼ਰ ਐਨਿੰਗ ਖਿਲਾਫ ਸੰਸਦ ਦੀ ਕਾਰਵਾਈ ਦੇ ਦੂਜੇ ਦਿਨ ਬੁੱਧਵਾਰ ਸਰਕਾਰ ਅਤੇ ਵਿਰੋਧੀ ਸੰਸਦੀ ਮੈਂਬਰਾਂ ਨੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਹੈ। ਆਸਟ੍ਰੇਲੀਆਈ ਸੈਨੇਟਰ ਫ੍ਰੇਜ਼ਰ ਐਨਿੰਗ ਦੇ ਧਰਮ ਨਾਲ ਬਾਬਤ ਵਿਵਾਦਤ ਬਿਆਨ ਵਿਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਮਸਜਿਦਾਂ ‘ਤੇ ਹੋਏ ਅੱਤਵਾਦੀ ਹਮਲੇ ਲਈ ਮੁਸਲਿਮ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਵਿਆਪਕ ਪੱਧਰ ‘ਤੇ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਵਾਦਤ ਬਿਆਨ ਦੇ ਵਿਰੋਧ ‘ਚ ਐਨਿੰਗ ਦੇ ਸਿਰ ‘ਤੇ ਇਕ ਨੌਜਵਾਨ ਨੇ ਕੱਚਾ ਅੰਡਾ ਮਾਰਿਆ ਸੀ। ਸਰਕਾਰ ਦੇ ਨੇਤਾ ਐੱਮ. ਕੋਰਮਨ ਨੇ ਦੱਸਿਆ ਕਿ ਸੈਨੇਟਰ ਐਨਿੰਗ ਦੇ ਬਿਆਨ ਭਿਆਨਕ, ਫਿਰਕੂ ਅਤੇ ਸਮਾਜ ਲਈ ਖਤਰਨਾਕ ਹਨ ਅਤੇ ਦੇਸ਼ ਵਾਸੀ ਇਸਨੂੰ ਸਵੀਕਾਰ ਨਹੀਂ ਕਰਦੇ। ਇਸ ਵਿਚਾਲੇ ਸੈਨੇਟਰ ਐਨਿੰਗ ਨੇ ਨਿੰਦਾ ਪ੍ਰਸਤਾਵ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਸਮੀਕਰਨ ਦੀ ਆਜ਼ਾਦੀ ‘ਤੇ ਹਮਲਾ ਦੱਸਿਆ ਹੈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਦੀਆਂ 2 ਮਸਜਿਦਾਂ ‘ਚ 15 ਮਾਰਚ ਨੂੰ ਹੋਏ ਹਮਲੇ ‘ਚ 50 ਲੋਕਾਂ ਦੀ ਮੌਤ ਹੋਈ ਸੀ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×