
ਬ੍ਰਿਟੇਨ ਦੀ ਰਾਜਨੀਤੀ ਵੀ ਅੱਜ ਕੱਲ੍ਹ ਗਰਮਾਈ ਹੋਈ ਦਿਖਾਈ ਦੇ ਰਹੀ ਹੈ। ਉਥੋਂ ਦੀ ਸੰਸਦ ਵਿੱਚ ਬ੍ਰਿਟਨ ਦੇ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਪ੍ਰਤੀ ਅ-ਵਿਸ਼ਵਾਸ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।
ਇਸ ਪ੍ਰਸਤਾਵ ਦੀਆਂ ਚੋਣਾਂ ਦੌਰਾਨ ਬੇਸ਼ੱਕ ਬੋਰਿਸ ਜੋਹਨਸਨ ਨੂੰ 359 ਵਿੱਚੋਂ 211 ਵੋਟਾਂ, ਉਨ੍ਹਾਂ ਦੇ ਹੱਕ ਵਿੱਚ ਮਿਲ ਗਈਆਂ ਹਨ ਪਰੰਤੂ ਇਹ ਜਾਹਿਰ ਹੋ ਚੁਕਿਆ ਹੈ ਕਿ 148 ਐਮ.ਪੀ., ਮੌਜੂਦਾ ਪ੍ਰਧਾਨ ਮੰਤਰੀ ਨੂੰ ਨਾ ਪਸੰਦ ਕਰ ਚੁਕੇ ਹਨ ਅਤੇ ਜਨਤਕ ਤੌਰ ਤੇ ਵੀ ਅੱਜਕੱਲ੍ਹ, ਉਨ੍ਹਾਂ ਦਾ ਵਿਰੋਧ ਹੁੰਦਾ ਸਾਫ ਦਿਖਾਈ ਦੇ ਜਾਂਦਾ ਹੈ।