ਕੈਲੇਫੋਰਨੀਆ ”ਚ ਸੜਕ ”ਤੇ ਚੱਲਦਿਆਂ ਫੋਨ ਸੁਣਨ ”ਤੇ ਲੱਗੀ ਪਾਬੰਦੀ 

FullSizeRender (5)

ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮਾਉਟਕਲੇਅਰ ਸ਼ਹਿਰ ‘ਚ ਸੜਕ ‘ਤੇ ਚਲਦਿਆਂ ਮੋਬਾਈਲ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਰੋਕ ‘ਚ ਚੈਟਿੰਗ ਦੇ ਨਾਲ-ਨਾਲ ਫੋਨ ‘ਤੇ ਗੱਲ ਕਰਨ ‘ਤੇ ਸੰਗੀਤ ਸੁਣਨ ‘ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਸ਼ਹਿਰ ਪ੍ਰਸ਼ਾਸਨ ਮੁਤਾਬਕ  ਮੋਬਾਈਲ ਦੀ ਵਰਤੋਂ ਕਰਨ ਵਾਲੇ ਪੈਦਲ ਰਾਹਗੀਰਾਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੈਦਲ ਚੱਲਣ ਵਾਲੇ ਆਪਣੇ ਸਮਾਰਟਫੋਨ ‘ਚ ਇਸ ਤਰ੍ਹਾਂ ਗੁਆਚੇ ਜਾਂਦੇ ਹਨ ਜਿਵੇ ਉਹ ਸੜਕ ‘ਤੇ ਨਹੀਂ ਆਪਣੇ ਬਗੀਚੇ ‘ਚ ਟਹਿਲ ਰਹੇ ਹੋਣ, ਅਜਿਹੇ ‘ਚ ਉਨ੍ਹਾਂ ਨਾਲ ਹਾਦਸੇ ਵਾਪਰ ਜਾਂਦੇ ਹਨ। ਨਿਯਮ ਦੀ ਉਲੰਘਣਾ ਕਰਨ ਵਾਲੇ ਤੋਂ 100 ਡਾਲਰ ਜ਼ੁਰਮਾਨਾ ਵਸੁਲਿਆ ਜਾਵੇਗਾ। ਜੇਕਰ ਕੋਈ ਦੂਜੀ ਵਾਰ ਇਹ ਨਿਯਮ ਤੋੜਦਾ ਹੈ ਤਾਂ ਉਸ ਤੋਂ  ਹੋਰ ਭਾਰੀ ਰਕਮ  ਚ ਜੁਰਮਾਨਾ ਲਿਆ ਜਾਵੇਗਾ। ਅਜਿਹੀ ਪਾਬੰਦੀ ਲਾਉਣ ਦੀ ਮੰਗ ਬੀਤੇ ਸਾਲ ਕੈਨੇਡਾ ‘ਚ ਵੀ ਕੀਤੀ ਗਈ ਸੀ ਪਰ ਉਥੇ ਹਾਲੇ ਤਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

Install Punjabi Akhbar App

Install
×