ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਅਸਥਾਈ ਵੀਜ਼ਾ ਅਰਜ਼ੀਦਾਤਾਵਾਂ ਦਾ ਕੰਮ ਕੀਤਾ ਸੁਖਾਲਾ-ਅਸਲ ਜਾਂ ਤਸਦੀਕ ਸ਼ੁਦਾ ਕਾਗਜ਼ਾਂ ਦੀ ਲੋੜ ਨਹੀਂ

NZ PIC 5 july-1ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਨਿਊਜ਼ੀਲੈਂਡ ਆਉਣ ਵਾਲੇ ਸਾਰੇ ਅਸਥਾਈ ਲੋਕਾਂ ਦੇ ਕਾਗਜ਼ ਪੱਤਰਾਂ ਦਾ ਕੰਮ ਕੁਝ ਹੱਦ ਤੱਕ ਸੁਖਾਲਾ ਕਰ ਦਿੱਤਾ ਹੈ। 6 ਜੁਲਾਈ ਤੋਂ ਨਵੇਂ ਆਦੇਸ਼ ਅਨੁਸਾਰ ਹੁਣ ਅਰਜ਼ੀ ਦਾਖਲ ਕਰਨ ਵੇਲੇ ਲੱਗਣ ਵਾਲੇ ਸਹਾਇਕ ਕਾਗਜ਼ ਪੱਤਰ ਅਸਲ ਜਾਂ ਤਸਦੀਕ ਕਰਵਾ ਕੇ ਨਹੀਂ ਲਗਾਉਣੇ ਪਿਆ ਕਰਨਗੇ ਸਗੋਂ ਇਸਦੀ ਜਗ੍ਹਾ ਰੰਗਦਾਰ ਫੋਟੋ ਲਗਾਈ ਜਾਇਆ ਕਰੇਗੀ। ਇਹ ਸਹੂਲਤ ਵਰਕ ਵੀਜ਼ਾ, ਵਿਜਟਰ ਵੀਜਾ ਅਤੇ ਸੂਟਡੈਂਟ ਵੀਜ਼ੇ ਉਤੇ ਲਾਗੂ ਹੋਵੇਗੀ। ਪੱਕੇ ਤੌਰ ‘ਤੇ ਇਥੇ ਆਉਣ ਵਾਲਿਆਂ ਜਾਂ ਬਿਜ਼ਨਸ ਸ਼੍ਰੇਣੀ ਅਧੀਨ ਅਸਥਾਈ ਅਰਜ਼ੀ ਲਗਾਉਣ ਵਾਲਿਆਂ ਨੂੰ ਅਜੇ ਵੀ ਅਸਲ ਦਸਤਾਵੇਜ਼ ਜਾਂ ਤਸਦੀਕ ਸ਼ੁਦਾ ਕਾਗਜ਼ਾਤ ਲਗਾਉਣੇ ਜ਼ਰੂਰੀ ਹੋਣਗੇ। ਇਸ ਤੋਂ ਇਲਾਵੀ ਇਮੀਗ੍ਰੇਸ਼ਨ ਕੋਈ ਵੀ ਕਾਗਜ਼ ਕਿਸੇ ਵੀ ਵੇਲੇ ਚੈਕਿੰਗ ਆਦਿ ਕਰਨ ਦੇ ਲਈ ਅਸਲ ਰੂਪ ਵਿਚ ਵੀ ਮੰਗ ਸਕਦਾ ਹੈ। ਜੇਕਰ ਕੋਈ ਅਸਲ ਦਸਤਾਵੇਜ ਜਾਂ ਤਸਦੀਕ ਸ਼ੁਦਾ ਕਾਗਜ਼ਾਤ ਵੀ ਭੇਜਦਾ ਹੈ ਤਾਂ ਵੀ ਉਹ ਮੰਜੂਰ ਕੀਤੇ ਜਾਣਗੇ।

Install Punjabi Akhbar App

Install
×