ਦੇਸ਼ ਦੀ ਨਾਗਰਿਕ ਬੰਧਕ -ਫਿਰੋਤੀ ਦੀ ਨਹੀਂ ਵਿਵਸਥਾ 

  • ਨਿਊਜ਼ੀਲੈਂਡ ਦੀ 62 ਸਾਲਾ ਨਰਸ 5 ਸਾਲ ਤੋਂ ਸੀਰੀਆ ‘ਚ ਹੈ ਬੰਧਕ
  • ਫਿਰੌਤੀ ਪਹੁੰਚੀ 33 ਮਿਲੀਅਨ ਡਾਲਰ
NZ PIC 15 April-1
(ਨਿਊਜ਼ੀਲੈਂਡ ਦੀ ਬੰਧਕ ਨਰਸ ਲੂਈਸਾ ਅਕਾਬੀ ਦੀ ਇਕ ਤਸਵੀਰ)

ਔਕਲੈਂਡ 15 ਅਪ੍ਰੈਲ -ਨਿਊਯਾਰਕ ਦੀ ਇਕ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਨਿਊਜ਼ੀਲੈਂਡ ਦੀ ਇਕ ਨਰਸ ‘ਲੂਈਸਾ ਅਕਾਬੀ’ ਜਿਸ ਨੂੰ 5 ਸਾਲ ਪਹਿਲਾਂ ਬੰਧਕ ਬਣਾ ਲਿਆ ਗਿਆ ਸੀ, ਅਜੇ ਜ਼ਿੰਦਾ ਹੈ। ਇਸ ਗੱਲ ਦਾ ਖੁਲਾਸਾ ਰੈਡ ਕ੍ਰਾਸ ਵੱਲੋਂ ਕੀਤਾ ਗਿਆ ਜਿਨ੍ਹਾਂ ਦੇ ਕੋਲ ਦਸੰਬਰ ਮਹੀਨੇ ਦੋ ਵਿਅਕਤੀਆਂ ਨੇ ਕਿਹਾ ਕਿ ਉਸ ਨਰਸ ਨੇ ਉਨ੍ਹਾਂ ਦਾ ਇਲਾਜ ਇਕ ਪਿੰਡ ਸੂਸੁਆ ਵਿਖੇ ਕੀਤਾ ਹੈ। ਇਸ ਨਰਸ ਨੂੰ ਅਕਤੂਬਰ 2013 ਦੇ ਵਿਚ ਬੰਧਕ ਬਣਾ ਲਿਆ ਗਿਆ ਸੀ। ਇਹ ਨਰਸ ਕਿੱਥੇ ਹੈ ਸਿਰਫ ਕਿਆਸ ਕੀਤਾ ਜਾ ਰਿਹਾ ਹੈ ਪਰ ਅਸਲ ਥਾਂ ਦਾ ਪਤਾ ਨਹੀਂ। ਨਿਊਜ਼ੀਲੈਂਡ ਸਰਕਾਰ ਦੇ ਵਿਧਾਨ ਵਿਚ ਅਜਿਹੀ ਵਿਵਸਥਾ ਨਹੀਂ ਹੈ ਕਿ ਬੰਧਕ ਬਣਾਏ ਗਏ ਨੂੰ ਛਡਾਉਣ ਵਾਸਤੇ ਫਿਰੋਤੀ ਦਿੱਤੀ ਜਾ ਸਕੇ। ਸਰਕਾਰ ਨੇ ਉਸਦੀ ਸੁਰੱਖਿਆ ਦੀ ਖਾਤਿਰ ਉਸ ਬਾਰੇ ਸਾਰੀ ਜਾਣਕਾਰੀ ਗੁਪਤ ਰੱਖੀ ਹੋਈ ਸੀ। ਪਿਛਲੇ 156 ਸਾਲਾਂ ਦੇ ਇਤਿਹਾਸ ਵਿਚ ਇਹ ਨਰਸ ਦਾ ਬੰਧਕ ਸਮਾਂ ਸਭ ਤੋਂ ਜਿਆਦਾ ਹੋ ਚੁੱਕਾ ਹੈ। ਇਸ ਨਰਸ ਨੂੰ ਛੱਡਣ ਦੇ ਵਾਸਤੇ ਅੱਤਵਾਦੀ ਗਰੁੱਪ ਵੱਲੋਂ ਰੈਡ ਕ੍ਰਾਸ ਦੇ ਨਾਲ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ। ਰੈਡ ਕ੍ਰਾਸ ਦੀ ਵੀ ਵਿਵਸਥਾ ਹੈ ਕਿ ਉਹ ਫਿਰੋਤੀ ਵਾਸਤੇ ਅਜਿਹੀ ਮਾਇਆ ਨਹੀਂ ਦਿੰਦੇ। ਇਸ ਨਰਸ ਦੇ ਪਰਿਵਾਰ ਨੇ ਵੀ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ। ਇਹ ਨਰਸ ਮੂਲ ਰੂਪ ਦੇ ਵਿਚ ਕੁੱਕ ਆਈਲੈਂਡ ਦੇਸ਼ ਦੀ ਹੈ ਅਤੇ ਓਟਾਕੀ (ਨੇੜੇ ਵਲਿੰਗਟਨ) ਵਿਖੇ ਰਹਿੰਦੀ ਹੁੰਦੀ ਸੀ।

Install Punjabi Akhbar App

Install
×