ਜੀ ਹਾਂ! ਪੜ੍ਹਨ-ਲਿਖਣ ਅਤੇ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ

NZ PIC 30 Sep-1
ਸਿਆਣਿਆ ਠੀਕ ਹੀ ਕਿਹਾ ਹੈ ਕਿ ਪੜ੍ਹਨ-ਲਿਖਣ ਅਤੇ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ, ਬੱਸ ਇਨਸਾਨ ਅੰਦਰ ਸਿੱਖਣ ਦਾ ਜਬਰਦਸਤ ਜ਼ਜਬਾ ਜ਼ਰੂਰ ਹੋਣਾ ਚਾਹੀਦੈ। ਇਸ ਤੱਥ ਨੂੰ ਸੱਚ ਸਾਬਿਤ ਕੀਤਾ ਹੈ ‘ਯੂਨੀਵਰਸਿਟੀ ਆਫ ਔਕਲੈਂਡ’ ਦੀਆਂ ਦੋ ਬਿਹਤਰ ਵਿਦਿਆਰਥਣਾਂ ਨੇ। ਅੱਜ ਇਥੇ 3185 ਵਿਦਿਆਰਥੀਆਂ ਦੇ ਹੋਏ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਰੋਹ ਦੇ ਵਿਚ ਜਿੱਥੇ ਕਿ 18 ਸਾਲਾ ਕੁੜੀ ਮੈਰਿਕੀ ਬ੍ਰਿੰਕਮਨ ਨੇ ਬੈਚਲਰ ਆਫ਼ ਕਾਮਰਸ (ਮਾਰਕੀਟਿੰਗ ਅਤੇ ਮੈਨੇਜਮੈਂਟ ਵਿਚ ਡਬਲ ਮੇਜਰ) ਦੀ ਡਿਗਰੀ ਪ੍ਰਾਪਤ ਕਰਕੇ ਸਭ ਤੋਂ ਛੋਟੀ ਉਮਰ ਦੀ ਡਿਗਰੀ ਹੋਲਡਰ ਹੋਣ ਦਾ ਪ੍ਰਦਰਸ਼ਨ ਕੀਤਾ ਉਥੇ ਨਾਲ ਹੀ ਇਹ ਗੱਲ ਵੀ ਆਪਣੇ ਸਾਰੇ ਸਹਿਪਾਠੀਆਂ ਤੋਂ ਗੁੱਝੀ ਰੱਖੀ ਕਿ ਉਸਦੀ ਉਮਰ ਕਿੰਨੀ ਹੈ। ਇਸ ਕੁੜੀ ਦੇ ਦੋਸਤ ਅਕਸਰ ਉਸਦੀ ਉਮਰ ਪੁੱਛਦੇ ਰਹਿੰਦੇ ਸਨ ਪਰ ਇਸ ਨੇ ਕਿਸੀ ਨਾ ਕਿਸੀ ਤਰ੍ਹਾਂ ਆਪਣੀ ਉਮਰ ਛੁਪਾਈ ਰੱਖੀ। ਇਸਦਾ ਮੰਨਣਾ ਸੀ ਕਿ ਜੇਕਰ ਬਾਕੀ ਸਾਥੀਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਐਨੀ ਛੋਟੀ ਉਮਰ ਵਿਚ ਕਿਵੇਂ ਡਿਗਰੀ ਪ੍ਰਾਪਤ ਕਰਨ ਤੱਕ ਪਹੁੰਚ ਗਈ ਤਾਂ ਉਹ ਮੈਨੂੰ ਵਿਅਕਤੀ ਵਿਸ਼ੇਸ਼ ਦੇ ਤੌਰ ‘ਤੇ ਲੈ ਸਕਦੇ ਸਨ ਜਿਸਦਾ ਮੇਰੀ ਪੜ੍ਹਾਈ ‘ਤੇ ਪ੍ਰਭਾਵ ਪੈ ਸਕਦਾ ਸੀ।
ਇਸੀ ਤਰ੍ਹਾਂ ਇਕ 77 ਸਾਲਾ ਸਾਮੋਆ ਦੇਸ਼ ਦੀ ਮੂਲ ਔਰਤ (ਬੁੜ੍ਹੀ)  ਫਾਫੂਆ ਲੀਵਾਸਾ ਟਾਊਟੋਲੋ ਨੇ ‘ਬੈਚਲਰ ਆਫ ਐਜੂਕੇਸ਼ਨ’ ਦੇ ਵਿਚ ਡਿਗਰੀ ਪ੍ਰਾਪਤ ਕਰਕੇ ਜਿੱਥੇ ਆਪਣੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਇਕ ਪ੍ਰਾਪਤੀ ਪੇਸ਼ ਕੀਤੀ ਉਥੇ ਇਸ ਨੇ ਵੀ ਤਿੰਨ ਸਾਲ ਤੱਕ ਕਿਸੀ ਨੂੰ ਭਿਣਕ ਤੱਕ ਨਾਲ ਲੱਗਣ ਦਿੱਤੀ ਕਿ ਉਹ ਯੂਨੀਵਰਸਿਟੀ ਡਿਗਰੀ ਕਰਨ ਜਾ ਰਹੀ ਹੈ। ਤਿੰਨ ਪੜਪੋਤਿਆਂ ਤੇ ਪੜਪੋਤੀਆਂ ਵਾਲੀ ਇਹ ਐਜੂਕੇਟਿਡ ਔਰਤ 1950 ਦੇ ਵਿਚ ਇਥੇ ਆਈ ਸੀ। ਇਸ ਨੇ ਉਦੋਂ ਵੀ ਆ ਕੇ ਕਈ ਹੋਰ ਕੋਰਸ ਕੀਤੇ ਅਤੇ ਲਗਾਤਾਰ ਕਰਦੀ ਚੱਲੀ ਆ ਰਹੀ ਹੈ। ਇਸ ਔਰਤ ਨੇ ਆਪਣਾ ਮਕਦਸ ਵਡੇਰੀ ਉਮਰ ਦੇ ਅਤੇ ਨੌਜਵਾਨ ਵਰਗ ਦੇ ਵਿਚ ਪੜ੍ਹਾਈ ਪ੍ਰਤੀ ਉਤਸੁਕਤਾ ਪੈਦਾ ਕਰਨਾ ਦੱਸਿਆ ਹੈ। ਇਸ ਔਰਤ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ‘ਦਿਅਰ ਇਜ ਨੋ ਟਾਈਮ ਲਿਮਟ ਫਿੱਲ ਵੱਟਏਵਰ ਟਾਈਮ ਯੂ ਹੈਵ ਵਿਦ ਪਾਜ਼ੇਟਿਵ ਲਰਨਿੰਗ ਸਟੈਪ’। (““here is no time limit fill whatever time you have with positive learning steps.”)

Welcome to Punjabi Akhbar

Install Punjabi Akhbar
×
Enable Notifications    OK No thanks