ਨਾਈਜੀਰੀਆ: ਬੋਕੋ ਹਰਮ ਦੇ 40 ਅੱਤਵਾਦੀ ਢੇਰ

boko-haram

ਕੈਮਰੂਨ ਦੀ ਫ਼ੌਜ ਨੇ ਨਾਈਜੀਰੀਆ ‘ਚ ਸਰਗਰਮ ਬੋਕੋ ਹਰਮ ਦੇ 40 ਤੋਂ ਜ਼ਿਆਦਾ ਸ਼ੱਕੀ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਮੁਹਿੰਮ ‘ਚ ਫ਼ੌਜ ਦੇ ਇੱਕ ਜਵਾਨ ਦੀ ਵੀ ਜਾਨ ਚੱਲੀ ਗਈ। ਕੈਮਰੂਨ ਦੇ ਸੰਚਾਰ ਮੰਤਰੀ ਈਸਾ ਚਿਰੋਮਾ ਬਾਕਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਾਈਜੀਰੀਆ ਨਾਲ ਲੱਗੀ ਦੇਸ਼ ਦੀ ਸੀਮਾ ਦੇ ਕਈ ਇਲਾਕਿਆਂ ‘ਚ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫ਼ੌਜ ਨੇ ਕਾਰਵਾਈ ਸ਼ੁਰੂ ਕੀਤੀ। ਫ਼ੌਜ ਨੇ ਹਵਾਈ ਫ਼ੌਜ ਦੀ ਮਦਦ ਨਾਲ ਅੱਤਵਾਦੀਆਂ ‘ਤੇ ਜਿੱਤ ਪਾ ਲਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਸਭਤੋਂ ਜ਼ਿਆਦਾ ਨੁਕਸਾਨ ਚੋਗੋਰੀ ‘ਚ ਹੋਇਆ, ਜਿੱਥੇ 34 ਅੱਤਵਾਦੀ ਮਾਰੇ ਗਏ।