ਨਿਊਜ਼ੀਲੈਂਡ ਦੇ ਸਿਖਿਆ ਸੰਸਥਾਨਾਂ ‘ਚ ਪੰਜਾਬੀ ਵੀ ਮੋਹਰੀ: ਨਿਊਜ਼ੀਲੈਂਡ ਇੰਸਟੀਚਿਊਟ ਆਫ ਟੈਕਨੀਕਲ ਟ੍ਰੇਨਿੰਗ ਨੇ ਵਿਦਿਆਰਥੀਆਂ ਨੂੰ ਵੰਡੀਆ ਗ੍ਰੈਜੂਏਸ਼ਨ ਡਿਗਰੀਆਂ

NZ PIC 10 Dec-1 Blr  ਨਿਊਜ਼ੀਲੈਂਡ ਜਿੱਥੇ ਦੀ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਦਾ ਆਪਣਾ ਹੀ ਮੁਕਾਮ ਹੈ, ਦੀਆਂ ਸਿਖਿਆ ਸੰਸਥਾਵਾਂ ਦੇ ਵਿਚ ਹੁਣ ਪੰਜਾਬੀ ਮਾਲਕੀ ਵਾਲੇ ਕਾਲਜ ਵੀ ਸਾਲੋ-ਸਾਲ ਮੋਹਰੀ ਬਣਦੇ ਜਾ ਰਹੇ ਹਨ। ਨਿਊਜ਼ੀਲੈਂਡ ਇੰਸਟੀਚਿਊਟ ਆਫ ਟੈਕਨੀਕਲ ਟ੍ਰੇਨਿੰਗ ਕਾਲਜ ਮੈਨੁਕਾਓ ਨੇ ਅੱਜ ਪੰਜਵੇਂ ਸਾਲ ਦੇ ਚਲਦਿਆਂ ਲੈਵਲ 5 ਅਤੇ 6 ਦੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਡਿਗਰੀਆਂ ਦੀ ਵੰਡ ਕੀਤੀ। 60 ਦੇ ਕਰੀਬ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਕਾਲੇ ਰੰਗ ਅਤੇ ਹਰੇ ਰੰਗ ਦੇ ਗ੍ਰੈਜੂਏਸ਼ਨ ਗਾਊਨ ਪਹਿਨੇ ਹੋਏ ਸਨ। ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਵਿਚ ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਫੀਜ਼ੀ, ਕੈਨੇਡਾ ਅਤੇ ਸਾਮੋਆ ਤੋਂ ਆਏ ਵਿਦਿਆਰਥੀ ਸ਼ਾਮਿਲ ਸਨ। ਲੈਵਲ-5 ਅਤੇ ਲੈਵਲ-6 ਦੀ ਪੜ੍ਹਾਈ ਕਰਨ ਤੋਂ ਬਾਅਦ ਇਥੇ ਵਿਦਿਆਰਥੀ ਸੁਪਰਵਾਈਜ਼ਰ ਅਤੇ ਮੈਨੇਜਰ ਦੀ ਨੌਕਰੀ ਕਰਨ ਦੇ ਯੋਗ ਹੋ ਜਾਂਦੇ ਹਨ। ਲਗਪਗ 200 ਤੋਂ ਉਪਰ ਦੀ ਗਿਣਤੀ ਵਿਚ ਪਹੁੰਚੇ ਹੋਰ ਪਤਵੰਤੇ ਲੋਕਾਂ ਦੀ ਹਾਜ਼ਰੀ ਵਿਚ ਡਿਗਰੀ ਵੰਡ ਸਮਾਰੋਹ ਸ਼ਾਮ 7.30 ਵਜੇ ਸ਼ੁਰੂ ਹੋਇਆ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਹੋਰਾਂ ਸਵਾਗਤੀ ਭਾਸ਼ਣ ਦਿੰਦਿਆ ਪਹਿਲਾਂ ਆਏ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਹਾਰਦਿਕ ਧੰਨਵਾਦ ਕੀਤਾ ਫਿਰ ਵਿਦਿਆਰਥੀਆਂ ਨੂੰ ਭਵਿੱਖ ਦੇ ਲਈ ਸ਼ੁੱਭ ਕਾਮਨਾਵਾਂ ਦਿੰਦਿਆ ਆਪਣੇ ਵਿਚਾਰ ਰੱਖੇ। ਮੈਲਬੋਰਨ ਆਸਟਰੇਲੀਆ ਤੋਂ ਆਏ ਕਾਲਜ ਦੇ ਸੀ.ਈ.ਓ ਸ. ਗੁਰਦੀਪ ਸਿੰਘ ਹੋਰਾਂ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਪੱਧਰ ਦੀ ਸਿਖਿਆ ਪ੍ਰਾਪਤ ਕਰਨ ਉਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਜ਼ਿੰਦਗੀ ਦੇ ਵਿਚ ਹਮੇਸ਼ਾਂ ਅੱਗੇ ਵਧਦੇ ਰਹਿਣ ਅਤੇ ਕੁਝ ਨਾ ਕੁਝ ਕਰਨ ਰਹਿਣ ਦੀ ਪ੍ਰੇਰਨਾ ਦਿੱਤੀ।

NZ PIC 10 Dec-1lrਸ੍ਰੀਮਤੀ ਗੁਰਪ੍ਰੀਤ ਕੌਰ ਹੋਰਾਂ ਸੰਸਦ ਮੈਂਬਰ ਡਾ. ਪਰਮਜੀਤ ਕੌਰ ਪਰਮਾਰ ਹੋਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ। ਡਾ. ਪਰਮਜੀਤ ਪਰਮਾਰ ਨੇ ਆਪਣੇ ਜੀਵਨ ਦੀਆਂ ਕੁਝ ਉਦਾਹਰਣ ਦਿੰਦਿਆ ਬੱਚਿਆਂ ਨੂੰ ਇਸ ਗੱਲ ਲਈ ਵਧਾਈ ਦਿੱਤੀ ਕਿ ਉਹ ਜਿੱਥੇ ਇਕ ਬਹੁਤ ਹੀ ਸੁੰਦਰ ਦੇਸ਼ ਦੇ ਵਿਚ ਹਨ ਉਤੇ ਉਚ ਦਰਜੇ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਕਾਰੋਬਾਰੀ ਜੀਵਨ ਨੂੰ ਬਿਹਤਰ ਪ੍ਰਦਰਸ਼ਨ ਨਾਲ ਉਚਾ ਲਿਜਾ ਸਕਦੇ ਹਨ। ਮਾਣਯੋਗ ਜੱਜ ਸ੍ਰੀ ਅਜੀਤ ਸਵਰਨ ਸਿੰਘ ਹੋਰਾਂ ਵੀ ਬੱਚਿਆਂ ਨੂੰ ਵਧਾਈ ਦਿੰਦਿਆ ਜ਼ਿੰਦਗੀ ਦੇ ਵਿਚ ਮਹਾਨ ਇਨਸਾਨਾਂ ਜਿਵੇਂ ਰਤਨ ਟਾਟਾ, ਸ੍ਰੀਮਤੀ ਕਲਪਨਾ ਚਾਵਲਾ ਅਤੇ ਹੋਰ ਪ੍ਰਸਿੱਧ ਹਸਤੀਆਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ। ਡਿਗਰੀ ਵੰਡ ਸਮਾਰੋਹ ਦੇ ਵਿਚ ਕਾਲਜ ਸਟਾਫ ਜਿਵੇਂ ਲੋਸਾ, ਪੋਪੋ, ਗੈਰੀ, ਇੰਗਲੈਂਡ ਅਤੇ ਸੁਖਵੀਰ ਕੌਰ ਨੇ ਬੜੇ ਸੁੱਚਜੇ ਢੰਗ ਨਾਲ ਸਾਰੇ ਸਮਾਗਮ ਨੂੰ ਸਿਰੇ ਚਾੜ੍ਹਿਆ। ਆਸਟਰੇਲੀਆ ਤੋਂ ਕਾਲਜ ਦੇ ਐਚ.ਆਰ. ਵਿਭਾਗ ਦੇ ਮੁਖੀ ਸ. ਜਸਵਿੰਦਰ ਸਿੰਘ ਹੋਰਾਂ ਨੇ ਵਿਸ਼ੇਸ਼ ਇਨਾਮ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਦਿਆਰਥੀਆਂ ਦੇ ਵਿਚ ਐਕਸਲੈਂਸ ਐਵਾਰਡ ਨਲਿਨੀ ਨੂੰ, ਸਟੂਡੈਂਟ ਆਫ ਦਾ ਯੀਅਰ ਸਿਮਰਨ ਕੌਰ ਨੂੰ, ਮੋਸਟ ਇੰਪਰੂਵਡ ਸਟੂਡੈਂਟ ਜਸਪ੍ਰੀਤ ਸਿੰਘ ਨੂੰ  (ਸਾਰੇ ਲੈਵਲ-5) ਅਤੇ ਲੈਵਲ-6 ਦੇ ਵਿਚ ਐਕਸਲੈਂਸ ਐਵਾਰਡ-ਸੁਮਰ ਨੂੰ, ਸਟੂਡੈਂਟ ਆਫ ਦਾ ਯੀਅਰ ਸੁਖਵੀਰ ਸਿੰਘ ਨੂੰ ਅਤੇ ਮੋਸਟ ਇੰਪਰੂਵਡ ਸਟੂਡੈਂਟ ਨਤਾਸ਼ਾ ਨੂੰ ਦਿੱਤਾ ਗਿਆ। ਇਨ੍ਹਾਂ ਇਨਾਮਾਂ ਚੋਂ ਕੁਝ ਦੀ ਵੰਡ ਸ. ਅਜੀਤ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਮੀਗ੍ਰੇਸ਼ਨ ਮਾਮਲਿਆਂ ਦੇ ਵਿਚ ਸਹਿਯੋਗ ਦੇਣ ਲਈ ਇਮੀਗ੍ਰੇਸ਼ਨ ਮੈਟਰ ਕੰਪਨੀ ਦੇ ਐਮ.ਡੀ. ਸ. ਜਗਜੀਤ ਸਿੰਘ ਸਿੱਧੂ (ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ) ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਜਦ ਕਿ ਮੀਡੀਆ ਸਹਿਯੋਗ ਲਈ ਪੰਜਾਬੀ ਹੈਰਲਡ ਨੂੰ ਪ੍ਰਸੰਸ਼ਾ ਪੱਤਰ ਦਿੱਤਾ ਗਿਆ। ਪੰਜਾਬੀ ਕੁੜੀਆ ਦੇ ਇਕ ਗਰੁੱਪ ਨੇ ਗਿੱਧੇ ਦੇ ਨਾਲ ਪੂਰੀ ਧਮਾਲ ਪਾਈ ਅਤੇ ਇਕ ਵਿਦਿਆਰਥੀ ਨੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਹੋਰ ਰੌਣਕ ਭਰਿਆ ਬਣਾਇਆ। ਅੰਤ ਦੇ ਵਿਚ ਕਾਲਜ ਟੀਮ ਵੱਲੋਂ ਆਏ ਸਾਰੇ ਵਿਦਿਆਰਥੀਆਂ, ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਚਾਹ ਪਕੌੜੇ ਅਤੇ ਸਨੈਕਸ ਖਾਂਦਿਆਂ ਇਕ ਦੂਜੇ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਤਸਵੀਰਾਂ ਖਿਚਵਾਈਆਂ।